ਜੋਕੋਵਿਚ ਨੂੰ ਹਰਾ ਕੇ ਨਡਾਲ ਨੌਵੀਂ ਵਾਰ ਇਟਾਲੀਅਨ ਓਪਨ ਚੈਂਪੀਅਨ

Monday, May 20, 2019 - 03:11 PM (IST)

ਜੋਕੋਵਿਚ ਨੂੰ ਹਰਾ ਕੇ ਨਡਾਲ ਨੌਵੀਂ ਵਾਰ ਇਟਾਲੀਅਨ ਓਪਨ ਚੈਂਪੀਅਨ

ਰੋਮ— ਸਾਬਕਾ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਮਾਂਚਕ ਫਾਈਨਲ ਮੁਕਾਬਲੇ 'ਚ 6-0, 4-6, 6-1 ਨਾਲ ਹਰਾ ਕੇ ਕਰੀਅਰ 'ਚ ਨੌਵੀਂ ਵਾਰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਨਡਾਲ ਦਾ ਇਹ ਰੋਮ 'ਚ ਰਿਕਾਰਡ ਨੌਵਾਂ ਖਿਤਾਬ ਹੈ ਜਦਕਿ ਓਵਰਆਲ 34ਵਾਂ ਮਾਸਟਰਸ ਖਿਤਾਬ ਹੈ। ਇਹ ਪਹਿਲਾ ਮੌਕਾ ਹੈ ਜਦੋਂ ਦੋਹਾਂ ਖਿਡਾਰੀਆਂ ਵਿਚਾਲੇ ਪਹਿਲਾ ਸੈਟ 6-0 'ਤੇ ਖ਼ਤਮ ਹੋਇਆ ਜਿਸ ਨੂੰ ਸਪੈਨਿਸ਼ ਖਿਡਾਰੀ ਨੇ ਜਿੱਤਿਆ। 
PunjabKesari
ਦੂਜੇ ਸੈੱਟ 'ਚ ਜੋਕੋਵਿਚ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਨਡਾਲ ਦੀ ਸਰਵਿਸ ਬ੍ਰੇਕ ਕਰਦੇ ਹੋਏ ਸਕੋਰ 5-4 ਤਕ ਪਹੁੰਚਾ ਦਿੱਤਾ। ਸਰਬੀਆਈ ਖਿਡਾਰੀ ਨੇ ਫਿਰ 6-4 ਨਾਲ ਸੈੱਟ ਜਿੱਤਿਆ ਅਤੇ ਮੁਕਾਬਲਾ 1-1 ਦੀ ਬਰਾਬਰੀ 'ਤੇ ਆ ਗਿਆ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਨੇ ਵਾਪਸੀ ਕੀਤੀ ਅਤੇ ਫੈਸਲਾਕੁੰਨ ਸੈਟ ਜਿੱਤ ਕੇ ਖਿਤਾਬ ਆਪਣੇ ਨਾਂ ਕਰ ਲਿਆ। ਨਡਾਲ ਨੇ ਜਿੱਤ ਦੇ ਬਾਅਦ ਕਿਹਾ, ''ਮੇਰੇ ਲਈ ਇੱਥੇ ਆਉਣਾ ਹਮੇਸ਼ਾ ਸਨਮਾਨ ਦੀ ਗੱਲ ਹੁੰਦੀ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ 2005 'ਚ ਇੱਥੇ ਆਇਆ ਸੀ। ਇੱਥੇ ਵਾਪਸ ਆਉਣਾ ਅਤੇ ਇੰਨੇ ਸਾਲਾਂ ਬਾਅਦ ਵੀ ਟਰਾਫੀ ਜਿੱਤਣਾ ਕਮਾਲ ਦਾ ਅਹਿਸਾਸ ਹੈ।''


author

Tarsem Singh

Content Editor

Related News