ਰੀਗਨ ਮਿਸਰ ਓਪਨ ਦੇ ਫਾਈਨਲ ''ਚ ਹਾਰੇ

10/30/2018 12:38:52 PM

ਨਵੀਂ ਦਿੱਲੀ— ਭਾਰਤੀ ਟੇਬਲ ਟੈਨਿਸ ਖਿਡਾਰੀ ਰੀਗਨ ਅਲਬੁਕਰਕ ਨੂੰ ਮਿਸਰ ਜੂਨੀਅਰ ਅਤੇ ਕੈਡੇਟ ਓਪਨ ਪ੍ਰਤੀਯੋਗਿਤਾ ਦੇ ਬਾਲਕ ਵਰਗ ਦੇ ਫਾਈਨਲ 'ਚ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਸ਼ਰਮ ਅਲ ਸ਼ੇਖ 'ਚ ਸੋਮਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਚੌਥਾ ਦਰਜਾ ਪ੍ਰਾਪਤ ਇਸ ਭਾਰਤੀ ਖਿਡਾਰੀ ਨੂੰ ਚੀਨ ਦੇ ਗੈਰ ਦਰਜਾ ਪ੍ਰਾਪਤ ਸ਼ਿਜ਼ੀਆਨ ਡਿੰਗ ਨੇ 8-11, 12-10, 11-13, 9-11, 11-13 ਨਾਲ ਹਰਾਇਆ। ਮਿੰਨੀ ਕੈਡੇਟ ਬਾਲਕ ਵਰਗ 'ਚ ਭਾਰਤ ਦੇ ਵਿਸ਼ਾਲ ਰਾਜਵੀਰ ਸ਼ਾਹ ਨੇ ਫਾਈਨਲ 'ਚ ਮਿਸਰ ਦੇ ਬਦਰ ਮੁਸਤਫਾ ਨੂੰ 11-6, 11-6, 11-7 ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।


Related News