ਨਸਲੀ ਟਿੱਪਣੀ : ਪਾਕਿ ਕਪਤਾਨ ਸਰਫਰਾਜ਼ ਨੇ ਇਤਰਾਜ਼ਯੋਗ ਸ਼ਬਦ ਬੋਲਣ ''ਤੇ ਮੰਗੀ ਮੁਆਫੀ

01/24/2019 4:42:23 PM

ਨਵੀਂ ਦਿੱਲੀ : ਦੱਖਣੀ ਅਫਰੀਕੀ ਖਿਡਾਰੀ ਐਂਡਿਲ ਫੇਹਲੁਕਵਾਓ ਖਿਲਾਫ ਕੀਤੀ ਗਈ ਵਿਵਾਦਤ ਟਿੱਪਣੀ ਮਾਮਲੇ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਮੁਆਫੀ ਮੰਗਲ ਲਈ ਹੈ। ਉਸ ਨੇ 3 ਟਵੀਟ ਕਰਦਿਆਂ ਐਂਡਿਲ ਫੇਹਲੁਕਵਾਓ ਤੋਂ ਮੁਆਫੀ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਸੀ ਕਿ ਉਸ ਦੇ ਫ੍ਰਸਟੇਸ਼ਨ ਵਾਲੇ ਸ਼ਬਦ ਕੋਈ ਸੁਣੇ ਜਾਂ ਸਮਝੇ। ਉਸ ਦਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ।

PunjabKesari

ਸਰਫਰਾਜ਼ ਨੇ ਆਪਣੇ ਪਹਿਲੇ ਟਵੀਟ 'ਚ ਲਿਖਿਆ, ''ਮੈਂ ਕਲ ਦੱਖਣੀ ਅਫਰੀਕਾ ਖਿਲਾਫ ਵਨ ਡੇ ਵਿਚ ਬਦਕਿਸਮਤੀ ਨਾਲ ਸਟੰਪ ਮਾਈਕ ਵਿਚ ਕੈਦ ਹੋਏ ਇਤਰਾਜ਼ਯੋਗ ਸ਼ਬਦਾਂ ਲਈ ਉਨ੍ਹਾਂ ਸਭ ਲੋਕਾਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੂੰ ਇਸ ਨਾਲ ਦੁੱਖ ਲੱਗਾ ਹੈ। ਮੇਰੀ ਕਿਸੇ 'ਤੇ ਸਿੱਧੀ ਟਿੱਪਣੀ ਨਹੀਂ ਸੀ''

PunjabKesari

ਉਸ ਨੇ ਅਗਲੇ ਟਵੀਟ 'ਚ ਲਿਖਿਆ ਕਿ ਮੇਰਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ। ਇੱਥੇ ਹੀ ਨਹੀਂ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ ਕਿ ਵਿਰੋਧੀ ਟੀਮ ਅਤੇ ਕ੍ਰਿਕਟ ਪ੍ਰਸ਼ੰਸਕ ਮੇਰੀਆਂ ਗੱਲਾਂ ਸੁਣਨ ਅਤੇ ਸਮਝਣ। ਮੈਂ ਹਮੇਸ਼ਾ ਸਾਥੀ ਖਿਡਾਰੀਆਂ ਦਾ ਸਨਮਾਨ ਕੀਤਾ ਹੈ। ਸਰਫਰਾਜ਼ ਨੇ ਆਪਣੇ ਆਖਰੀ ਟਵੀਟ 'ਚ ਲਿਖਿਆ, ''ਮੈਂ ਉਨ੍ਹਾਂ ਦਾ ਮੈਦਾਨ ਦੇ ਅੰਦਰ ਅਤੇ ਬਾਹਰ ਸਨਮਾਨ ਕਰਦਾ ਰਹਾਂਗਾ।''

PunjabKesari
 

ਕੀ ਹੈ ਪੂਰਾ ਮਾਮਲਾ
ਇਹ ਮਾਮਲਾ ਡਰਬਨ ਵਿਚ ਮੰਗਲਵਾਰ ਨੂੰ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਸੀਰੀਜ਼ ਦੇ ਦੂਜੇ ਵਨਡੇ ਮੈਚ ਦਾ ਹੈ। ਇਕ ਵਾਇਰਲ ਵੀਡੀਓ ਵਿਚ ਵਿਕਟਕੀਪਿੰਗ ਕਰ ਰਹੇ ਸਰਫਰਾਜ਼ ਦੱਖਣੀ ਅਫਰੀਕਾ ਖਿਡਾਰੀ ਐਂਡਿਲ ਫੇਹਲੁਕਵਾਓ ਨੂੰ 'ਕਾਲਾ' ਕਹਿੰਦੇ ਦਿਸ ਰਹੇ ਹਨ। ਦਰਅਸਲ ਉਸ ਦੀ ਇਹ ਟਿੱਪਣੀ ਸਟੰਪਸ ਵਿਚ ਲੱਗੇ ਕੈਮਰੇ 'ਚ ਕੈਦ ਹੋ ਗਈ ਹੈ। ਸਰਫਰਾਜ਼ ਦੇ ਇਸ ਕੁਮੈਂਟ 'ਤੇ ਕ੍ਰਿਕਟ ਜਗਤ ਵਿਚ ਹੰਗਾਮਾ ਮਚ ਗਿਆ ਹੈ ਅਤੇ ਉਸ 'ਤੇ ਕਾਰਵਾਈ ਦੀ ਮੰਗ ਹੋ ਰਹੀ ਹੈ। ਦਸ ਦਈਏ ਕਿ ਇਸ ਮੈਚ ਵਿਚ ਪਾਕਿਸਤਾਨ ਨੇ 203 ਦੌੜਾਂ ਬਣੀਆਂ ਸੀ। ਜਵਾਬ ਵਿਚ ਦੱਖਣੀ ਅਫਰੀਕਾ ਨੇ 5 ਵਿਕਟਾਂ 'ਤੇ 207 ਦੌੜਾਂ ਬਣਾ ਕੇ ਇਹ ਮੁਕਾਬਲਾ ਜਿੱਤ ਲਿਆ ਸੀ।


Related News