ਰਿਸ਼ਭ ਪੰਤ ਦੀ ਸਰਵਸੇ੍ਰਸ਼ਠ ਰੈਂਕਿੰਗ, ਰੋਹਿਤ ਅਤੇ ਅਸ਼ਵਿਨ ਨੇ ਵੀ ਲਗਾਈ ਛਲਾਂਗ
Wednesday, Feb 17, 2021 - 05:24 PM (IST)
ਦੁਬਈ (ਵਾਰਤਾ) : ਭਾਰਤੀ ਓਪਨਰ ਰੋਹਿਤ ਸ਼ਰਮਾ, ਆਫ ਸਪਿਨ ਆਲਰਾਊਂਡਰ ਰਵਿਚੰਦਰਨ ਅਸ਼ਵਿਨ ਅਤੇ ਵਿਕਟਕੀਪਰ ਰਿਸ਼ਭ ਪੰਤ ਨੇ ਇੰਗਲੈਂਡ ਖ਼ਿਲਾਫ਼ ਚੇਨਈ ਵਿਚ ਦੂਜੇ ਟੈਸਟ ਵਿਚ 317 ਦੌੜਾਂ ਦੀ ਇਤਿਹਾਸਕ ਜਿੱਤ ਵਿਚ ਆਪਣੇ ਮਹੱਤਵਪੂਰਨ ਯੋਗਦਾਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਛਲਾਂਗ ਲਗਾਈ ਹੈ।
ਇਹ ਵੀ ਪੜ੍ਹੋ: IPL : ਜਾਣੋ ਕਿਉਂ ਬਦਲਿਆ ਗਿਆ ਕਿੰਗਜ਼ ਇਲੈਵਨ ਪੰਜਾਬ ਦਾ ਨਾਮ
ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਰਿਸ਼ਭ ਪੰਤ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 11ਵੇਂ ਸਥਾਨ ’ਤੇ ਪੁੱਜੇ ਹਨ। ਪੰਤ ਨੇ ਭਾਰਤ ਦੀ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਬਣਾਇਆ ਸੀ। ਉਹ ਆਪਣੇ ਪਿਛਲੇ ਚਾਰ ਟੈਸਟਾਂ ਵਿਚ ਲਗਾਤਾਰ ਅਰਧ ਸੈਂਕੜਾ ਬਣਾ ਚੁੱਕੇ ਹਨ ਅਤੇ ਇਸ ਪ੍ਰਦਰਸ਼ਨ ਦਾ ਉਨ੍ਹਾਂ ਨੂੰ ਰੈਂਕਿੰਗ ਵਿਚ ਸਰਵਸੇ੍ਰਸ਼ਠ ਰੈਂਕਿੰਗ ਵਿਚ ਪਹੁੰਚਣ ਦਾ ਫ਼ਾਇਦਾ ਮਿਲਿਆ। ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ 161 ਦੌੜਾਂ ਦਾ ਸਕੋਰ ਬਣਾਉਣ ਵਾਲੇ ਰੋਹਿਤ 9 ਸਥਾਨਾਂ ਦੀ ਛਲਾਂਗ ਨਾਲ ਇਸ ਸੂਚੀ ਵਿਚ 14ਵੇਂ ਸਥਾਨ ’ਤੇ ਪਹੁੰਚ ਗਏ ਹਨ। ਰੋਹਿਤ ਦੀ ਨਵੰਬਰ 2019 ਵਿਚ 10ਵੇਂ ਸਥਾਨ ਦੇ ਬਾਅਦ ਤੋਂ ਇਹ ਸਰਵਸ੍ਰੇਸ਼ਠ ਰੈਂਕਿੰਗ ਹੈ।
ਇਹ ਵੀ ਪੜ੍ਹੋ: ਸੌਰਵ ਗਾਂਗੁਲੀ ਦੀ ਪਤਨੀ ਡੋਨਾ ਦਾ ਬਣਿਆ ਫਰਜ਼ੀ ‘ਫੇਸਬੁੱਕ ਪੇਜ’, ਪੁਲਸ ’ਚ ਸ਼ਿਕਾਇਤ ਦਰਜ
ਦੂਜੀ ਪਾਰੀ ਵਿਚ ਸੈਂਕੜਾ ਲਗਾਉਣ ਅਤੇ ਪੂਰੇ ਮੈਚ ਵਿਚ 8 ਵਿਕਟਾਂ ਲੈ ਕੇ ਇੰਗਲੈਂਡ ਨੂੰ ਹਰਾਉਣ ਵਾਲੇ ਆਲਰਾਊਂਡਰ ਅਸ਼ਵਿਨ ਵੀ ਬੱਲੇਬਾਜ਼ੀ ਰੈਂਕਿੰਗ ਵਿਚ 14 ਸਥਾਨਾਂ ਦੀ ਛਲਾਂਗ ਨਾਲ 81ਵੇਂ ਸਥਾਨ ’ਤੇ ਆ ਗਏ ਹਨ। ਗੇਂਦਬਾਜ਼ਾਂ ਵਿਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਅਸ਼ਵਿਨ ਗੇਂਦਬਾਜ਼ੀ ਰੈਂਕਿੰਗ ਵਿਚ ਵੀ 7ਵੇਂ ਸਥਾਨ ’ਤੇ ਪਹੁੰਚ ਗਏ ਹਨ ਅਤੇ 6ਵੇਂ ਸਥਾਨ ’ਤੇ ਕਾਬਿਜ ਇੰਗਲੈਂਡ ਦੇ ਸਟੁਅਰਟ ਬਰਾਡ ਤੋਂ ਮਹਿਜ 3 ਅੰਕ ਪਿੱਛੇ ਹਨ। ਅਸ਼ਵਿਨ ਦੂਜੇ ਟੈਸਟ ਵਿਚ ਮੈਨ ਆਫ ਦਿ ਮੈਚ ਸਨ।
ਇਹ ਵੀ ਪੜ੍ਹੋ: ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।