ਵਿਸ਼ਵ ਸੁਪਰ ਬਾਈਕ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਬਣਿਆ ਕਵਿੰਟਲ
Friday, Jul 19, 2024 - 10:00 AM (IST)

ਚੇਨਈ– ਰਾਈਡਰ ਕੇਵਿਨ ਕਵਿੰਟਲ ਵਿਸ਼ਵ ਐੱਸ. ਬੀ. ਕੇ. ਐੱਸ. ਐੱਸ. ਪੀ. 300 ਟੂਰਨਾਮੈਂਟ ’ਚ ਇਤਿਹਾਸਕ ਸ਼ੁਰੂਆਤ ਕਰਨ ਲਈ ਤਿਆਰ ਹੈ, ਜਿਸ ਨਾਲ ਉਹ ਵਿਸ਼ਵ ਸੁਪਰ ਬਾਈਕ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਰਾਈਡਰ ਬਣ ਜਾਵੇਗਾ। ਆਇਰਿਸ਼ ਟੀਮ ‘109 ਰੈਟਰੋ ਟ੍ਰੈਫਿਕ ਕਾਵਾਸਾਕੀ’ ਅਤੇ ਇਸ ਦੀ ਪ੍ਰਬੰਧਨ ਕੰਪਨੀ ‘ਗਾਮਨ ਰੇਸਿੰਗ ਗਲੋਬਲ ਸਰਵਿਸ’ ਨੇ ਕਵਿੰਟਲ ਨੂੰ ਇਹ ਮੌਕਾ ਮੁਹੱਈਆ ਕਰਵਾਇਆ।
ਇਹ ਐੱਸ. ਐੱਸ. ਪੀ. ਈਵੈਂਟ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਦੇ ਮੋਸਟ ’ਚ ਸ਼ੁਰੂ ਹੋਵੇਗਾ। ਚੇਨਈ ਦਾ 19 ਸਾਲਾਂ ਦਾ ਸਟਾਰ ਕਵਿੰਟਲ ਆਇਰਲੈਂਡ ਟੀਮ ਦੇ ਮੁੱਖ ਰਾਈਡਰ ਸਪੇਨ ਦੇ ਡੇਨੀਅਲ ਮੋਗੇਡਾ ਦੀ ਥਾਂ ਲਵੇਗਾ, ਜਿਸ ਨੂੰ ਸੁਪਰਸਪੋਰਟ 300 ਕਲਾਸ ਤੋਂ ਬਾਅਦ ਇਕ ਕਰੈਸ਼ ’ਚ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਹੀ ਆਇਰਲੈਂਡ ਦੀ ਟੀਮ ਨੇ ਭਾਰਤੀ ਰੇਡਰ ਨੂੰ ਸ਼ਾਮਲ ਕੀਤਾ। ਕਵਿੰਟਲ ਵਰਤਮਾਨ ’ਚ ਯੂਰਪੀਅਨ ਸਟਾਕ ਚੈਂਪੀਅਨਸ਼ਿਪ ਅਤੇ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਿਹਾ ਹੈ।