ਗਾਂਗੁਲੀ ਨੇ ਗਿੱਲ-ਰਹਾਨੇ ਨੂੰ ਨਾ ਚੁਣੇ ਜਾਣ ''ਤੇ ਚੁੱਕੇ ਸਵਾਲ

07/24/2019 11:50:03 PM

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਵੈਸਟਇੰਡੀਜ਼ ਦੌਰੇ ਲਈ ਰਾਸ਼ਟਰੀ ਟੀਮ ਵਿਚ ਸ਼ੁਭਮਨ ਗਿੱਲ ਅਤੇ ਅਜਿੰਕਯ ਰਹਾਨੇਨੂੰ ਕਿਸੇ ਵੀ ਫਾਰਮੈੱਟ ਵਿਚ ਨਾ ਚੁਣੇ ਜਾਣ 'ਤੇ ਸਵਾਲ ਚੁੱਕੇ ਹਨ। ਗਾਂਗੁਲੀ ਨੇ ਨਾਲ ਹੀ ਕਿਹਾ ਕਿ ਕੁਝ ਸੀਨੀਅਰ ਖਿਡਾਰੀ ਹੀ ਟੀਮ ਵਿਚ ਹਨ, ਜਿਨ੍ਹਾਂ ਨੂੰ ਤਿੰਨਾਂ ਫਾਰਮੈੱਟਸ ਵਿਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਨੇ 3 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਵਿੰਡੀਜ਼ ਦੌਰੇ ਲਈ ਟੀ-20, ਵਨ ਡੇ ਅਤੇ ਟੈਸਟ ਟੀਮ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਗਾਂਗੁਲੀ ਨੇ ਨਿਰਾਸ਼ਾ ਪ੍ਰਗਟ ਕੀਤੀ। 

PunjabKesari
ਸਾਬਕਾ ਕਪਤਾਨ ਨੇ ਟਵਿਟਰ 'ਤੇ ਲਿਖਿਆ ,'' ਸਾਡੀ ਟੀਮ 'ਚ ਕੁਝ ਖਿਡਾਰੀ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਸਾਰੇ ਫਾਰਮੈੱਟਸ ਵਿਚ ਖੇਡਣ ਦਾ ਮੌਕਾ ਮਿਲਦਾ ਹੈ। ਮੈਂ ਹੈਰਾਨ ਹਾਂ ਕਿ ਸ਼ੁਭਮਨ ਗਿੱਲ ਅਤੇ ਰਹਾਨੇ ਨੂੰ ਵਨ ਡੇ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ।''
ਇਸੇ ਦੌਰਾਨ ਗਿੱਲ ਨੇ ਵੀ ਵਿੰਡੀਜ਼ ਦੌਰੇ ਲਈ ਰਾਸ਼ਟਰੀ ਸੀਨੀਅਰ ਟੀਮ ਵਿਚ ਨਾ ਚੁਣੇ ਜਾਣ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਸੀ ਕਿ ਮੈਂ ਸੀਨੀਅਰ ਪੁਰਸ਼ ਟੀਮ ਵਿਚ ਚੁਣੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਉਮੀਦ ਸੀ ਕਿ ਘੱਟੋ-ਘੱਟ ਫਾਰਮੈੱਟ ਵਿਚ ਮੈਨੂੰ ਮੌਕਾ ਮਿਲੇਗਾ। ਐਤਵਾਰ ਨੂੰ ਪ੍ਰਸਾਦ ਨੇ ਪੱਤਰਕਾਰ ਸੰਮੇਲਨ ਵਿਚ ਗਿੱਲ ਦੇ ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਉਸ ਦੀ ਸੂਚੀ ਵਿਚ ਹੈ।


Gurdeep Singh

Content Editor

Related News