ਦਿੱਲੀ ਦੀ ਜ਼ਹਿਰੀਲੀ ਹਵਾ 'ਤੇ ਅਸ਼ਵਿਨ ਨੇ ਕਿਹਾ- ਸਚਮੁੱਚ ਐਮਰਜੈਂਸੀ ਵਾਲੇ ਹਾਲਾਤ

Saturday, Nov 02, 2019 - 10:23 AM (IST)

ਦਿੱਲੀ ਦੀ ਜ਼ਹਿਰੀਲੀ ਹਵਾ 'ਤੇ ਅਸ਼ਵਿਨ ਨੇ ਕਿਹਾ- ਸਚਮੁੱਚ ਐਮਰਜੈਂਸੀ ਵਾਲੇ ਹਾਲਾਤ

ਸਪੋਰਟਸ ਡੈਸਕ— ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ 'ਚ ਇਨੀਂ ਦਿੰਨੀ ਖਤਰਨਾਕ ਟਾਕਸਿੰਸ ਘੁੱਲ ਗਿਆ ਹੈ। ਗੁਆਂਢੀ ਰਾਜਾਂ 'ਚ ਪਰਾਲੀ ਸਾੜਣ ਦੇ ਚੱਲਦੇ ਰਾਜਧਾਨੀ ਸਣੇ ਕਰੀਬੀ ਸ਼ਹਿਰਾਂ 'ਚ ਹੈਲਥ ਐਮਰਜੈਂਸੀ ਵਾਲੇ ਹਾਲਾਤ ਹਨ ਵਾਤਾਵਰਣ ਮਾਹਰ ਅਤੇ ਡਾਕਟਰ ਇਸ ਨੂੰ ਸਿਹਤ ਲਈ ਖਤਰਨਾਕ ਮੰਨ ਰਹੇ ਹਨ। ਉੱਥੇ ਹੀ ਦੂਜੇ ਪਾਸੇ ਭਾਰਤੀ ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਸ਼ਨੀਵਾਰ ਨੂੰ ਦਿੱਲੀ ਪੁੱਜੇ ਤਾਂ ਹਵਾ ਦੀ ਗੁਣਵੱਤਾ ਅਤੇ ਉਸ 'ਚ ਘੁੱਲਿਆ ਜ਼ਹਿਰ ਵੇਖ ਕੇ ਉਹ ਵੀ ਡਰ ਗਏ। ਉਨ੍ਹਾਂ ਨੇ ਇਸ ਤਰ੍ਹਾਂ ਦੇ ਹਾਲਾਤ 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਇਸ ਨੂੰ ਡਰਾਵਨਾ ਅਤੇ ਐਮਰਜੈਂਸੀ ਵਰਗੇ ਹਾਲਾਤ ਦੱਸੇ।PunjabKesari

ਟਵੀਟ ਕਰ ਅਸ਼ਵਿਨ ਨੇ ਦਿੱਲੀ ਦੀ ਹਵਾ 'ਤੇ ਜਤਾਈ ਚਿੰਤਾ  
ਅਸ਼ਵਿਨ ਨੇ ਦਿੱਲੀ ਪਹੁੰਚ ਕੇ ਟਵੀਟ ਕੀਤਾ, ਦਿੱਲੀ ਦੀ ਹਵਾ ਸਚਮੁੱਚ ਡਰਾਉਣ ਵਾਲੀ ਹੈ, ਇਸ ਗ੍ਰਹਿ 'ਤੇ ਜੋ ਆਕਸੀਜਨ ਅਸੀਂ ਸਾਹ ਰਾਹੀਂ ਲੈਂਦੇ ਹਾਂ ਉਹ ਮਨੁੱਖ ਲਈ ਮੁੱਢਲੀ ਜ਼ਰੂਰਤ ਹੈ। ਇਹ ਸਚਮੁੱਚ ਐਮਰਜੈਂਸੀ ਹੈ। ਰਵੀਚੰਦਰਨ ਅਸ਼ਵਿਨ ਸ਼ੁੱਕਰਵਾਰ ਨੂੰ ਰਾਂਚੀ 'ਚ ਭਾਰਤ ਸੀ ਲਈ ਦੇਵਧਰ ਟਰਾਫੀ ਦਾ ਆਪਣਾ ਮੈਚ ਖੇਡ ਰਹੇ ਸਨ। ਉਨ੍ਹਾਂ ਦੀ ਟੀਮ ਭਾਰਤ 3 ਤੋਂ ਹਾਰ ਕੇ ਇਸ ਟੂਰਨਮੈਂਟ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਅਸ਼ਵਿਨ ਦਿੱਲੀ ਆਏ ਹਨ। ਯਕੀਨਨ ਉਹ ਚੇਨਈ ਰਵਾਨਾ ਹੋਣ ਲਈ ਦਿੱਲੀ ਆਏ ਹੋਣ। ਅੱਜ ਸਵੇਰੇ ਜਦੋਂ ਦਿੱਲੀ ਦੀ ਜ਼ਹਰੀਲੀ ਹੋ ਚੁੱਕੀ ਹਵਾ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਇਹ ਟਵੀਟ ਕੀਤਾ।

ਭਾਰਤੀ ਟੀਮ ਨੇ ਬਿਨਾਂ ਮਾਸਕ ਪਾ ਕੀਤਾ ਅਭਿਆਸ
ਦਸ ਦੇਈਏ ਇਸ ਸਮੇਂ ਟੀਮ ਇੰਡੀਆ ਅਤੇ ਬੰਗਲਾਦੇਸ਼ ਦੀ ਟੀਮ ਵੀ ਦਿੱਲੀ 'ਚ ਹੀ ਹੈ। ਐਤਵਾਰ ਨੂੰ ਦੋਵਾਂ ਟੀਮਾਂ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ 3 ਟੀ20 ਮੈਚਾਂ ਦੀ ਸੀਰੀਜ਼ ਦਾ ਆਗਾਜ਼ ਕਰਨਾ ਹੈ। ਦੋਵਾਂ ਟੀਮਾਂ ਦੇ ਖਿਡਾਰੀ ਦਿੱਲੀ 'ਚ ਹੀ ਮੈਚ ਤੋਂ ਪਹਿਲਾਂ ਆਪਣਾ ਅਭਿਆਸ ਕਰ ਰਹੇ ਹਨ। ਹਵਾ 'ਚ ਘੁੱਲੇ ਜ਼ਹਰੀਲੇ ਟਾਕਸਿੰਸ ਵਿਚਾਲੇ ਬੰਗਲਾਦੇਸ਼ ਦੇ ਜ਼ਿਆਦਾਤਰ ਖਿਡਾਰੀ ਮਾਸਕ ਪਾ ਕੇ ਅਭਿਆਸ ਕਰਦੇ ਵਿਖਾਈ ਦਿੱਤੇ ਉਥੇ ਹੀ ਟੀਮ ਇੰਡੀਆ ਦੇ ਖਿਡਾਰੀ ਹੁਣ ਤਕ ਅਭਿਆਸ ਦੇ ਦੌਰਾਨ ਬਿਨਾਂ ਮਾਸਕ ਦੇ ਹੀ ਨਜ਼ਰ ਆਏ ਹਨ।PunjabKesariਦਿੱਲੀ-ਐੱਨ. ਸੀ. ਆਰ. 'ਗੈਸ ਚੈਂਬਰ' 'ਚ ਤਬਦੀਲ
ਦੀਵਾਲੀ ਤੋਂ ਬਾਅਦ ਦਿੱਲੀ-ਐੱਨ. ਸੀ. ਆਰ 'ਗੈਸ ਚੈਂਬਰ' 'ਚ ਤਬਦੀਲ ਹੋ ਚੁੱਕੀ ਹੈ। ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ ਅਤੇ ਅੱਖਾਂ 'ਚ ਜਲਨ ਮਹਿਸੂਸ ਕਰ ਰਹੇ ਹਨ। ਕੱਲ ਹੀ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਿਟੀ (ਈ. ਪੀ. ਸੀ. ਏ) ਨੇ ਦਿੱਲੀ 'ਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ। ਅੱਜ ਸਵੇਰੇ ਹਵਾ ਦੀ ਗੁਣਵੱਤਾ ਦਾ ਪੱਧਰ ਓਵਰਆਲ 480 'ਤੇ ਪਹੁੰਚ ਗਿਆ। ਕੱਲ ਇਨੇ ਹੀ ਵਜੇ ਰਾਜਧਾਨੀ ਦਾ ਸਾਰਾ ਹਵਾ ਗੁਣਵੱਤਾ ਸੂਚਕਾਂਕ (ਐਕਿਊਆਈ) 459 ਸੀ, ਜੋ ਵੀਰਵਾਰ ਦੀ ਰਾਤ ਅੱਠ ਵਜੇ 410 ਦਰਜ ਕੀਤਾ ਗਿਆ ਸੀ। ਹਰਿਆਣੇ ਦੇ ਹਿਸਾਰ 'ਚ ਤਾਂ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਇੱਥੇ ਪੀ. ਐੱਮ 10 ਦਾ ਪੱਧਰ 845 ਅਤੇ ਪੀ. ਐੱਮ 2.5 ਦਾ ਪੱਧਰ 731 ਹੈ।


Related News