ਅਨੋਖੇ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਲਈ ਤਿਆਰ ਕਤਰ :  ਡੂ ਪ੍ਰੀਜ਼

Wednesday, Oct 20, 2021 - 09:59 PM (IST)

ਅਨੋਖੇ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਲਈ ਤਿਆਰ ਕਤਰ :  ਡੂ ਪ੍ਰੀਜ਼

ਅੱਕਰਾ- ਕਤਰ ਏਅਰਵੇਜ਼ ਦੇ ਵਪਾਰਕ ਵਿਭਾਗ ਦੇ ਪ੍ਰਧਾਨ ਹੇਡ੍ਰਿਕ ਡੂ ਪ੍ਰੀਜ਼ ਨੇ ਕਿਹਾ ਹੈ ਕਿ ਕਤਰ ਇਕ ਅਨੋਖੇ ਤੇ ਰੋਮਾਂਚਕ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਦੇ ਲਈ ਤਿਆਰ ਹੈ। ਡੂ ਪ੍ਰੀਜ਼ ਨੇ ਘਾਨਾ 'ਚ ਮੰਗਲਵਾਰ ਨੂੰ ਏਅਰਲਾਈਨ ਦੇ ਸੰਚਾਲਨ ਦੀ ਪ੍ਰੇਸ਼ਕਾਰੀ ਦੇ ਮੌਕੇ 'ਤੇ ਗੱਲਬਾਤ ਦੌਰਾਨ ਕਿਹਾ ਕਿ ਫੀਫਾ ਵਿਸ਼ਵ ਕੱਪ ਨੇ ਕਤਰ ਨੂੰ ਖੇਡਾਂ ਦੇ ਲਈ ਇਕ-ਦੂਜੇ ਦੇ ਕਰੀਬ ਬਣੇ ਸਟੇਡੀਅਮਾਂ ਦੇ ਨਾਲ ਫੁੱਟਬਾਲ ਦੇ ਖੇਤਰ ਵਿਚ ਕੀਤੇ ਗਏ ਆਪਣੇ ਪਰਾਕ੍ਰਮਾਂ ਨੂੰ ਦਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਸਟੇਡੀਅਮ ਦੇ ਕੋਲ ਹੋਣ ਨਾਲ ਪ੍ਰਸ਼ੰਸਕਾਂ ਦੇ ਲਈ ਇਕ ਦਿਨ 'ਚ 2 ਤੋਂ ਤਿੰਨ ਮੈਚ ਦੇਖਣਾ ਸੰਭਵ ਹੋ ਜਾਵੇਗਾ ਜੋ ਅਨੋਖਾ ਹੋਵੇਗਾ, ਕਿਉਂਕਿ ਅਜਿਹਾ ਪਿਛਲੇ ਵਿਸ਼ਵ ਕੱਪਾਂ ਵਿਚ ਕਦੇ ਨਹੀਂ ਹੋਇਆ ਸੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ

ਇਸ ਦੌਰਾਨ ਉਨ੍ਹਾਂ ਨੇ ਘਾਨਾ ਦੇ 2022 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਇੱਛਾ ਵੀ ਜਤਾਈ। ਉਨ੍ਹਾਂ ਨੇ ਕਿਹਾ ਕਿ ਘਾਨਾ ਫੁੱਟਬਾਲ ਟੀਮ ਦੇ ਕੋਲ ਦੱਖਣੀ ਅਫਰੀਕਾ ਤੋਂ ਪਹਿਲਾਂ ਕੁਆਲੀਫਾਈ ਕਰਨ ਦਾ ਵਧੀਆ ਮੌਕਾ ਹੈ ਤੇ ਮੈਨੂੰ ਯਕੀਨ ਹੈ ਕਿ ਉਹ ਇਸ ਅਨੋਖੇ ਅਨੁਭਵ ਦਾ ਆਨੰਦ ਲੈਣ ਦੇ ਲਈ ਕਤਰ 'ਚ ਹੋਵੇਗੀ। ਜ਼ਿਕਰਯੋਗ ਹੈ ਕਿ ਕਤਰ ਵਿਚ ਅਗਲੇ ਸਾਲ 21 ਨਵੰਬਰ ਤੋਂ 18 ਦਸੰਬਰ ਤੱਕ ਫੀਫਾ ਵਿਸ਼ਵ ਕੱਪ 2022 ਦਾ ਆਯੋਜਨ ਹੋਣਾ ਹੈ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News