ਕਤਰ ਨੇ ਫੀਫਾ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟਰਾਂ ਨੂੰ ਦਿੱਤਾ ਸੱਦਾ

Monday, Feb 18, 2019 - 12:05 AM (IST)

ਕਤਰ ਨੇ ਫੀਫਾ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟਰਾਂ ਨੂੰ ਦਿੱਤਾ ਸੱਦਾ

ਮੁੰਬਈ- ਫੀਫਾ ਵਿਸ਼ਵ ਕੱਪ 2022 ਦੀ ਪ੍ਰਬੰਧਕ ਕਮੇਟੀ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ 1983 ਅਤੇ 2011 'ਚ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀਆਂ ਭਾਰਤੀ ਟੀਮਾਂ ਦੇ ਖਿਡਾਰੀਆਂ ਨੂੰ ਕਤਰ 'ਚ ਆਯੋਜਿਤ ਹੋਣ ਵਾਲੇ ਇਸ ਟੂਰਨਾਮੈਂਟ ਲਈ ਸੱਦਾ ਦਿੱਤਾ ਹੈ। 
ਭਾਰਤ 'ਚ ਕ੍ਰਿਕਟ ਨੂੰ ਵੱਡੀ ਖੇਡ ਮੰਨਦੇ ਹੋਏ ਫੀਫਾ ਵਿਸ਼ਵ ਕੱਪ ਕਤਰ 2022 ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਸੀਰ ਅਲ ਖਤੇਰ ਨੇ ਦੋਵਾਂ ਵਿਸ਼ਵ ਕੱਪ 'ਚ ਚੈਂਪੀਅਨ ਬਣਨ ਵਾਲੀਆਂ ਟੀਮਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਥੇ ਇਕ ਇਨਾਮ ਸਮਾਰੋਹ 'ਚ ਕਿਹਾ, ''ਇਹ ਕਹਿਣਾ ਠੀਕ ਹੋਵੇਗਾ ਕਿ ਵਿਸ਼ਵ ਕੱਪ (ਕਤਰ 2022) ਸਾਡੇ ਸਾਰਿਆਂ ਲਈ ਤਿਉਹਾਰ ਵਾਂਗ ਹੈ। ਮੈਨੂੰ ਉੱਥੇ ਤੁਹਾਡਾ ਸਵਾਗਤ ਕਰਨ 'ਚ ਖੁਸ਼ੀ ਹੋਵੇਗੀ।''


author

Gurdeep Singh

Content Editor

Related News