ਟੈਸਟ ਕ੍ਰਿਕਟ ''ਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕਾਸੀਗੋ ਰਬਾਡਾ

Friday, Dec 28, 2018 - 09:42 AM (IST)

ਟੈਸਟ ਕ੍ਰਿਕਟ ''ਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕਾਸੀਗੋ ਰਬਾਡਾ

ਨਵੀਂ ਦਿੱਲੀ—ਇਸ ਸਮੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਇਲਾਵਾ ਸਾਊਥ ਅਫਰੀਕਾ ਦੀ ਜਰਸੀ 'ਤੇ ਵੀ ਬਾਕਸਿੰਗ ਡੇ ਟੈਸਟ ਦਾ ਰੋਮਾਂਚ ਜਾਰੀ ਹੈ। ਸੈਂਚੁਰੀਅਨ 'ਚ ਪਾਕਿਸਤਾਨ ਅਤੇ ਮੇਜ਼ਬਾਨ ਸਾਊਥ ਅਫਰੀਕਾ ਵਿਚਕਾਰ ਟੈਸਟ ਖੇਡਿਆ ਜਾ ਰਿਹਾ ਹੈ, ਜਿਸ 'ਚ ਪਾਕਿਸਤਾਨ (ਪਹਿਲੀ ਪਾਰੀ 'ਚ 181 ਅਤੇ ਦੂਜੀ ਪਾਰੀ 'ਚ 190 ਦੌੜਾਂ)  ਬੈਕਫੁੱਟ 'ਤੇ ਨਜ਼ਰ ਆ ਰਹੀ ਹੈ, ਜਦਕਿ ਪਹਿਲੀ ਪਾਰੀ 'ਚ 223 ਦੌੜਾਂ ਬਣਾਉਣ ਵਾਲੀ ਫਾਫ ਡੂ ਪਲੇਸੀ ਦੀ ਟੀਮ ਨੂੰ 148 ਦੌੜਾਂ ਬਣਾ ਕੇ ਬਾਕਸਿੰਗ ਡੇ ਟੈਸਟ 'ਚ ਆਪਣੀ ਬਾਦਸ਼ਾਹਿਤ ਸਾਬਿਤ ਕਰਨ ਦੀ ਚੁਣੌਤੀ ਮਿਲੀ ਹੈ। ਯਕੀਨਨ ਉਹ ਇਸ ਟੀਚੇ ਨੂੰ ਤੀਜੇ ਦਿਨ ਹੀ ਹਾਸਲ ਕਰਕੇ ਮੈਚ ਨੂੰ ਆਪਣੇ ਪਾਲੇ 'ਚ ਕਰ ਲਵੇਗੀ, ਪਰ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੇ ਇਕ ਅਹਿਮ ਰਿਕਾਰਡ ਆਪਣੇ ਨਾਂ ਕਰ ਲਿਆ  ਹੈ।

ਵੈਸੇ ਪਾਕਿਸਤਾਨ ਦੇ ਦੋਵੇਂ ਪਾਰੀਆਂ 'ਚ 200 ਤੋਂ ਸਕੋਰ ਢੇਰ ਕਰਨ 'ਚ ਇਕ ਪਾਸੇ  26 ਸਾਲ ਦੇ ਡੂਨੇਨ ਓਲੀਵਰ 11 ਵਿਕਟਾਂ (ਪਹਿਲੀ ਪਾਰੀ 'ਚ 6 ਅਤੇ ਦੂਜੀ 'ਚ 5) ਨੇ ਅਹਿਮ ਭੂਮਿਕਾ ਨਿਭਾਈ ਤਾਂ ਕਾਗੀਸੋ ਰਬਾਡਾ ਨੇ ਦੋਵੇਂ ਪਾਰੀਆਂ 'ਚ ਤਿੰਨ-ਤਿੰਨ ਵਿਕਟਾਂ ਲੈ ਕੇ ਆਪਣਾ ਦਾਮ ਦਿਖਾਇਆ।ਰਬਾਡਾ ਨੇ ਮੌਜੂਦਾ ਕੈਲੇਂਡਰ ਈਅਰ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਅਧਿਕ 52 ਵਿਕਟਾਂ ਲੈ ਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ, ਜਦਕਿ ਉਨ੍ਹਾਂ ਨੇ ਸਖਤ ਟੱਕਰ ਦੇ ਰਹੇ ਹਨ ਸ਼੍ਰੀਲੰਕਾ ਦੇ ਸਪਿਨਰ ਦਿਲਰੂਵਾਨ ਪਰੇਰਾ (50) ਅਤੇ ਆਸਟ੍ਰੇਲੀਆ ਦੇ ਨਾਥਨ ਲਾਇਨ (49), ਪਰ ਇਨ੍ਹਾਂ ਦੋਵਾਂ ਦਾ ਔਸਤ 27.92 ਅਤੇ 33.20 ਹੈ।

ਮਜ਼ੇਦਾਰ ਗੱਲ ਇਹ ਹੈ ਕਿ ਰਬਾਡਾ ਨੇ ਲਗਾਤਾਰ ਦੂਜੇ ਸਾਲ ਇਕ ਕੈਲੇਂਡਰ ਈਅਰ 'ਚ 50 ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜੋ ਕਿ ਸਾਊਥ ਅਫਰੀਕਾ ਲਈ ਰਿਕਾਰਡ ਹੈ। ਉਨ੍ਹਾਂ ਨੇ ਸਾਲ 2018 'ਚ ਦੱਸ ਮੈਚਾਂ 'ਚ 20.07 ਦੀ ਔਸਤ ਨਾਲ 52 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਜਦਕਿ ਪਿਛਲੇ ਸਾਲ ਰਬਾਡਾ ਨੇ 11 ਮੈਚਾਂ 'ਚ 20.28 ਦੀ ਔਸਤ ਨਾਲ 57 ਸ਼ਿਕਾਰ ਕੀਤੇ ਸਨ। ਹਾਲਾਂਕਿ ਉਹ ਸਾਲ 2016 'ਚ ਸਿਰਫ ਚਾਰ ਵਿਕਟਾਂ ਨਾਲ ਇਕ ਕੈਲੇਂਡਰ ਈਅਰ 'ਚ 50 ਵਿਕਟਾਂ ਲੈਣ ਤੋਂ ਖੁੰਝ ਗਏ ਸਨ, ਜਦੋਂ ਉਨ੍ਹਾਂ ਨੇ ਨੌ ਮੌਚਾਂ 'ਚ 23.34 ਦੀ ਔਸਤ ਨਾਲ 46 ਵਿਕਟਾਂ ਲਈਆਂ ਸਨ।


author

suman saroa

Content Editor

Related News