ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਪੀ.ਵੀ. ਸਿੰਧੂ ਦੀ ਕੀਤੀ ਸ਼ਲਾਘਾ
Tuesday, Dec 25, 2018 - 01:46 PM (IST)

ਹੈਦਰਾਬਾਦ— ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਅਤੇ ਖੇਡਾਂ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਦੇ ਬਾਅਦ ਇਹ ਗੱਲ ਕਹੀ।
ਨਾਇਡੂ ਨੇ ਸਿੰਧੂ ਨੂੰ ਬੈਡਮਿੰਟਨ ਵਿਸ਼ਵ ਸੀਰੀਜ਼ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ 'ਤੇ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ, ''ਸਿੰਧੂ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਾਇਆ ਹੈ। ਯੁਵਾਵਾਂ ਨੂੰ ਉਸ ਦੇ ਜਨੂੰਨ, ਵਚਨਬੱਧਤਾ ਅਤੇ ਮਿਹਨਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ।