ਭਾਰਤੀ ਸਟਾਰ ਖਿਡਾਰਨ PV ਸਿੰਧੂ ਨੇ ਚੇਨਈ 'ਚ ਬੈਡਮਿੰਟਨ ਅਕੈਡਮੀ ਦੀ ਰੱਖੀ ਨੀਂਹ

02/20/2020 2:18:44 PM

ਚੇਨਈ : ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਦੇ ਨਾਂ 'ਤੇ ਸ਼ਹਿਰ ਵਿਚ ਇਕ ਨਵੀਂ ਬੈਡਮਿੰਟਨ ਅਕੈਡਮੀ ਅਤੇ ਸਟੇਡੀਅਮ ਤਿਆਰ ਕੀਤਾ ਜਾਵੇਗਾ। ਸਿੰਧੂ ਨੇ ਬੁੱਧਵਾਰ ਕੋਲਾਪੱਕਮ ਦੇ ਇਕ ਸਕੂਲ ਵਿਚ ਇਸ ਸਟੇਡੀਅਮ ਅਤੇ ਅਕੈਡਮੀ ਦੀ ਨੀਂਹ ਰੱਖੀ ਅਤੇ ਇਸ ਦੇ ਅਗਲੇ 18 ਤੋਂ 24 ਮਹੀਨੇ ਵਿਚ ਤਿਆਰ ਹੋਣ ਦੀ ਸੰਭਾਵਨਾ ਹੈ। ਹਰਟਫੁਲਨੈਸ ਇੰਸਟੀਟਿਊਟ ਇਸ ਅਕੈਡਮੀ ਦੀ ਉਸਾਰੀ ਕਰਵਾ ਰਿਹਾ ਹੈ।

PunjabKesari

ਸਿੰਧੂ ਨੇ ਇਸ ਮੌਕੇ 'ਤੇ ਕਿਹਾ, ''ਇਸ ਸਹੂਲਤ ਨਾਲ ਬੈਡਮਿੰਟਨ ਖੇਡ ਨੂੰ ਕਾਫੀ ਉਤਸ਼ਾਹ ਮਿਲੇਗਾ। ਇੱਥੇ ਸਿਰਫ ਖਿਡਾਰੀਆਂ ਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਵੇਗੀ ਸਗੋਂ ਸਿ ਵਿਚ ਰਾਸ਼ਟਰੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਦਾ ਆਯੋਜਨ ਦੀ ਵੀ ਯੋਜਨਾ ਹੈ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਇਸ ਨੂੰ ਮੇਰੇ ਨਾਂ 'ਤੇ ਰੱਖਿਆ ਗਿਆ ਹੈ।''


Related News