ਇੰਡੋਨੇਸ਼ੀਆ ਓਪਨ ਦੇ ਫਾਈਨਲ ''ਚ ਪਹੁੰਚੀ ਸਿੰਧੂ
Saturday, Jul 20, 2019 - 04:42 PM (IST)

ਸਪੋਰਟਸ ਡੈਸਕ— ਭਾਰਤੀ ਸ਼ਟਲਰ ਪੀ.ਵੀ. ਸਿੰਧੂ ਸ਼ਨੀਵਾਰ ਨੂੰ ਖੇਡੇ ਗੇਏ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ ਮੁਕਾਬਲੇ ਨੂੰ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕਰ ਗਈ। ਸਿੰਧੂ ਨੇ ਸੈਮੀਫਾਈਨਲ ਮੁਕਾਬਲੇ 'ਚ ਚੀਨ ਦੀ ਚੇਨ ਯੂ ਫੇਈ ਨੂੰ ਹਰਾਇਆ। ਸਿੰਧੂ ਨੇ 46 ਮਿੰਟ ਤਕ ਚਲੇ ਇਸ ਮੁਕਾਬਲੇ 'ਚ 21-19, 21-10 ਨਾਲ ਜਿੱਤ ਦਰਜ ਕੀਤੀ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ਮੁਕਾਬਲੇ 'ਚ ਯਾਮਾਗੁਚੀ ਨੇ ਚੀਨੀ ਤਾਈਪੇ ਦੀ ਤਾਈ ਯਿੰਗ ਨੂੰ ਹਰਾਇਆ।