ਪੀ.ਵੀ. ਸਿੰਧੂ ਲਈ ਬੁਰੀ ਖਬਰ, ਵਰਲਡ ਚੈਂਪੀਅਨ ਬਣਾਉਣ ਵਾਲੀ ਕੋਚ ਨੇ ਛੱਡਿਆ ਸਾਥ

Tuesday, Sep 24, 2019 - 01:16 PM (IST)

ਪੀ.ਵੀ. ਸਿੰਧੂ ਲਈ ਬੁਰੀ ਖਬਰ, ਵਰਲਡ ਚੈਂਪੀਅਨ ਬਣਾਉਣ ਵਾਲੀ ਕੋਚ ਨੇ ਛੱਡਿਆ ਸਾਥ

ਸਪੋਰਟਸ ਡੈਸਕ— ਕੋਰੀਆ ਓਪਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚੋਟੀ ਦੀ ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੂੰ ਕਰਾਰਾ ਝਟਕਾ ਲੱਗਾ ਹੈ। ਦਰਅਸਲ, ਦੁਨੀਆ ਦੀ ਨੰਬਰ ਪੰਜ ਖਿਡਾਰਨ ਸਿੰਧੂ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੀ ਭਾਰਤੀ ਕੋਚ ਕਿਮ ਹਿਊ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਹੁਦਾ ਛੱਡਣ ਦੇ ਪਿੱਛੇ ਉਸ ਦੇ ਨਿੱਜੀ ਕਾਰਨਾਂ ਨੂੰ ਮੰਨਿਆ ਜਾ ਰਿਹਾ ਹੈ। ਸਾਊਥ ਕੋਰੀਆ ਦੀ ਕਿਮ ਪਿਛਲੇ ਚਾਰ ਮਹੀਨਿਆਂ ਤੋਂ ਸਿੰਧੂ ਦੇ ਨਾਲ ਕੰਮ ਕਰ ਰਹੀ ਸੀ, ਪਰ ਕੁਝ ਹਫਤੇ ਤੋਂ ਉਸ ਦੇ ਪਤੀ ਦੀ ਤਬੀਅਤ ਖਰਾਬ ਚਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਨਿਊਜ਼ੀਲੈਂਡ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਪਤੀ ਨੂੰ ਵੀ ਸਰਜਰੀ ਤੋਂ ਗੁਜ਼ਰਨਾ ਪਿਆ ਹੈ। ਕਿਮ ਦੇ ਜਾਣ ਨਾਲ ਪੁਲੇਲਾ ਗੋਪੀਚੰਦ 'ਤੇ ਕੰਮ ਦਾ ਬੋਝ ਵੱਧ ਜਾਵੇਗਾ।


author

Tarsem Singh

Content Editor

Related News