ਪੂਰਨਿਮਾ ਪਾਂਡੇ ਨੇ ਕਾਮਨਵੈਲਥ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ

Friday, Dec 17, 2021 - 10:36 AM (IST)

ਪੂਰਨਿਮਾ ਪਾਂਡੇ ਨੇ ਕਾਮਨਵੈਲਥ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ

ਤਾਸ਼ਕੰਦ (ਭਾਸ਼ਾ) – ਭਾਰਤੀ ਵੇਟ ਲਿਫਟਰ ਪੂਰਨਿਮਾ ਪਾਂਡੇ ਨੇ ਵੀਰਵਾਰ ਨੂੰ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਔਰਤਾਂ ਦੇ 87 ਕਿਲੋਗ੍ਰਾਮ ਤੋਂ ਵੱਧ ਵਰਗ 'ਚ ਅੱਠ ਰਾਸ਼ਟਰੀ ਰਿਕਾਰਡ ਬਣਾਏ। ਪੂਰਨਿਮਾ ਨੇ ਕੁੱਲ 229 ਕਿਲੋ (102 ਕਿਲੋ ਅਤੇ 127 ਕਿਲੋ) ਭਾਰ ਚੁੱਕ ਕੇ ਪਹਿਲੇ ਸਥਾਨ 'ਤੇ ਰਹਿ ਕੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕੀਤਾ। ਉਸ ਨੇ ਇਸ ਦੌਰਾਨ ਕੁੱਲ ਅੱਠ ਰਾਸ਼ਟਰੀ ਰਿਕਾਰਡ ਬਣਾਏ। ਇਨ੍ਹਾਂ ਵਿੱਚੋਂ ਦੋ ਰਾਸ਼ਟਰੀ ਰਿਕਾਰਡ ਸਨੈਚ ’ਚ ਅਤੇ ਤਿੰਨ-ਤਿੰਨ ਕਲੀਨ ਐਂਡ ਜਰਕ ਅਤੇ ਕੁੱਲ ਭਾਰ ਵਰਗ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਜੂਨ 2022 ’ਚ ਹੋਵੇਗੀ ਭਾਰਤੀ ਸ਼ਤਰੰਜ ਲੀਗ ਦੀ ਸ਼ੁਰੂਆਤ

ਇਸ ਦੌਰਾਨ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 109 ਕਿਲੋ ’ਚ 348 ਕਿਲੋ (161 ਕਿਲੋ ਅਤੇ 187 ਕਿਲੋ) ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ 87 ਕਿਲੋਗ੍ਰਾਮ ਵਰਗ ’ਚ ਅਨੁਰਾਧਾ ਪਵੁਨਰਾਜ ਨੇ 195 ਕਿਲੋ (90 ਕਿਲੋ ਅਤੇ 105 ਕਿਲੋ) ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ।


author

Anuradha

Content Editor

Related News