PBKS v RR : ਰਾਜਸਥਾਨ ਤੇ ਪੰਜਾਬ ਦੇ ਹਮਲਾਵਰ ਚੋਟੀਕ੍ਰਮ ਵਿਚਾਲੇ ਹੋਵੇਗਾ ਮੁਕਾਬਲਾ

Tuesday, Sep 21, 2021 - 03:37 AM (IST)

PBKS v RR : ਰਾਜਸਥਾਨ ਤੇ ਪੰਜਾਬ ਦੇ ਹਮਲਾਵਰ ਚੋਟੀਕ੍ਰਮ ਵਿਚਾਲੇ ਹੋਵੇਗਾ ਮੁਕਾਬਲਾ

ਦੁਬਈ- ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇਹ ਮੁਕਾਬਲਾ ਲਿਆਮ ਲਿਵਿੰਗਸਟੋਨ ਤੇ ਐਵਿਨ ਲੂਈਸ ਦੀ ਹਮਲਾਵਰ ਬੱਲੇਬਾਜ਼ੀ ਅਤੇ ਕ੍ਰਿਸ ਗੇਲ ਦੀ ਤਾਕਤ ਤੇ ਕੇ. ਐੱਲ. ਰਾਹੁਲ ਦੇ ਹੁਨਰ ਵਿਚਾਲੇ ਹੋਵੇਗਾ। ਆਈ. ਪੀ. ਐੱਲ. ਦੀਆਂ ਇਹ ਦੋਵੇਂ ਟੀਮਾਂ ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ। ਪਿਛਲੇ ਕੁਝ ਸੈਸ਼ਨਾਂ ਵਿਚ ਖਰਾਬ ਪ੍ਰਦਰਸ਼ਨ ਦੀ ਕਸਕ ਮਿਟਾਉਣ ਨੂੰ ਦੋਵੇਂ ਟੀਮਾਂ ਬੇਤਾਬ ਹਨ।

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ


ਖਾਸ ਤੌਰ 'ਤੇ ਪੰਜਾਬ ਇਕੱਲੀ ਅਜਿਹੀ ਟੀਮ ਹੈ, ਜਿਹੜੀ ਪਿਛਲੇ 14 ਸੈਸ਼ਨਾਂ ਵਿਚ ਸਥਿਰ ਨਹੀਂ ਰਹੀ ਹੈ ਕਿਉਂਕਿ ਕਪਤਾਨ ਤੇ ਕੋਚ ਵਾਰ-ਵਾਰ ਬਦਲੇ ਜਾਂਦੇ ਹਨ। ਆਈ. ਪੀ. ਐੱਲ. ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਕਪਤਾਨ ਕੇ. ਐੱਲ. ਰਾਹੁਲ ਨੂੰ ਇੱਥੇ ਬੱਲੇਬਾਜ਼ੀ ਦੇ ਹੀ ਨਹੀਂ ਸਗੋਂ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ਵਿਚ ਕਪਤਾਨੀ ਦੇ ਵੀ ਜੌਹਰ ਦਿਖਾਉਣੇ ਪੈਣਗੇ। ਕੁੰਬਲੇ ਵੀ ਬਤੌਰ ਕੋਚ ਆਪਣੀ ਉਪਯੋਗਤਾ ਸਾਬਤ ਕਰਨਾ ਚਾਹੇਗਾ। ਇਸ ਮੈਚ ਵਿਚ ਚੋਟੀਕ੍ਰਮ ਦੇ ਬੱਲੇਬਾਜ਼ਾਂ 'ਤੇ ਬਹੁਤ ਕੁਝ ਦਾਰੋਮਦਾਰ ਹੋਵੇਗਾ। ਲਿਵਿੰਗਸਟੋਨ ਟੀ-20 ਕ੍ਰਿਕਟ ਦਾ ਸਿਤਾਰਾ ਸਾਬਤ ਹੋਇਆ ਹੈ ਅਤੇ ਹਾਲ ਹੀ ਵਿਚ ਉਸ ਨੇ 'ਦਿ ਹੰਡ੍ਰੇਡ' ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਵੈਸਟਇੰਡੀਜ਼ ਦੇ ਲੂਈਸ ਦੇ ਨਾਲ ਪਾਰੀ ਦਾ ਆਗਾਜ਼ ਕਰ ਸਕਦਾ ਹੈ, ਜਿਹੜਾ ਭਾਰਤੀ ਟੀਮ ਲਈ ਅਕਸਰ ਸਿਰਦਰਦ ਹੋਵੇਗਾ। ਪਾਵਰ ਪਲੇਅ ਵਿਚ ਲਿਵਿੰਗਸਟੋਨ ਤੇ ਲੂਈਸ ਹਮਲਾਵਰ ਸਾਬਤ ਹੋ ਸਕਦੇ ਹਨ ਤਾਂ ਤੀਜੇ ਨੰਬਰ 'ਤੇ ਕਪਤਾਨ ਸੰਜੂ ਸੈਮਸਨ ਨੂੰ ਪ੍ਰਦਰਸ਼ਨ ਵਿਚ ਨਿਰੰਤਰਤਾ ਦਿਖਾਉਣੀ ਪਵੇਗੀ। ਰਾਇਲਜ਼ ਲਈ ਚੰਗੀ ਗੱਲ ਪੰਜਾਬ ਦੀ ਕਮਜ਼ੋਰ ਗੇਂਦਬਾਜ਼ੀ ਹੈ, ਜਿਸ ਵਿਚ ਸ਼ਮੀ ਨੂੰ ਛੱਡ ਕੇ ਜ਼ਿਆਦਾ ਤਜਰਬੇਕਾਰ ਗੇਂਦਬਾਜ਼ ਨਹੀਂ ਹਨ। ਆਦਿਲ ਰਸ਼ੀਦ ਜਾਂ ਰਵੀ ਬਿਸਨੋਈ ਤੇ ਸਪਿਨ ਦਾ ਦਾਰੋਮਦਾਰ ਹੋਵੇਗਾ।

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News