ਪੰਜਾਬ ਰਾਜ ਖੇਡਾਂ ਅੱਜ ਤੋਂ : 3600 ਖਿਡਾਰੀ, 400 ਕੋਚ ਲੈਣਗੇ ਹਿੱਸਾ

Thursday, Nov 14, 2019 - 01:46 AM (IST)

ਪੰਜਾਬ ਰਾਜ ਖੇਡਾਂ ਅੱਜ ਤੋਂ : 3600 ਖਿਡਾਰੀ, 400 ਕੋਚ ਲੈਣਗੇ ਹਿੱਸਾ

ਮਾਨਸਾ (ਮਿੱਤਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) 14 ਨਵੰਬਰ ਤੋਂ 17 ਨਵੰਬਰ ਤੱਕ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ 'ਚ 3600 ਖਿਡਾਰਨਾਂ ਅਤੇ 400 ਕੋਚ ਹਿੱਸਾ ਲੈਣਗੇ। ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ 14 ਨਵੰਬਰ ਨੂੰ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸੰਜੇ ਕੁਮਾਰ, ਵਧੀਕ ਸਕੱਤਰ ਖੇਡਾਂ ਹੋਣਗੇ। ਸਮਾਗਮ ਦਾ ਆਕਰਸ਼ਣ ਗਾਇਕ ਰਣਜੀਤ ਬਾਵਾ ਹੋਵੇਗਾ, ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗਾ।


author

Gurdeep Singh

Content Editor

Related News