IPL 2022 : ਪੰਜਾਬ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ

Tuesday, May 03, 2022 - 12:21 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 48ਵਾਂ ਮੈਚ ਅੱਜ ਪੰਜਾਬ ਕਿੰਗਜ਼ (ਪੀ ਬੀ ਕੇ ਐੱਸ) ਤੇ ਗੁਜਰਾਤ ਟਾਈਟਨਸ (ਜੀ ਟੀ) ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਮੌਜੂਦਾ ਸੀਜ਼ਨ 'ਚ ਗੁਜਰਾਤ ਟਾਈਟਨਸ 9 ਮੁਕਾਬਲਿਆਂ 'ਚੋਂ 8 ਜਿੱਤ ਕੇ 16 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਣੀ ਹੋਈ ਹੈ। 

ਇਹ ਵੀ ਪੜ੍ਹੋ : ਲਗਾਤਾਰ 6 ਵਾਰ ਜ਼ੀਰੋ 'ਤੇ ਆਊਟ ਹੋਇਆ ਇਹ ਬੱਲੇਬਾਜ਼, 3 ਵਾਰ ਗੋਲਡਨ ਡਕ

ਦੂਜੇ ਪਾਸੇ ਪੰਜਾਬ ਕਿੰਗਜ਼ 9 ਮੁਕਾਬਲੇ ਖੇਡ ਕੇ ਚਾਰ ਮੈਚ ਹੀ ਜਿੱਤ ਸਕੀ ਹੈ ਤੇ 8 ਅੰਕਾਂ ਦੇ ਨਾਲ ਅੰਕ ਸੂਚੀ 'ਚ ਫ਼ਿਲਹਾਲ ਸਤਵੇਂ ਸਥਾਨ 'ਤੇ ਹੈ। ਪੰਜਾਬ ਦੀ ਟੀਮ ਆਈ. ਪੀ. ਐੱਲ. 'ਚ ਅਕਸਰ ਕੁਝ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਖ਼ਿਤਾਬ ਦੀ ਉਮੀਦ ਜਗਾਉਂਦੀ ਹੈ ਪਰ ਫਿਰ ਇਸ ਤੋਂ ਬਾਅਦ ਉਹ ਆਪਣੇ ਖ਼ਰਾਬ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੰਦੀ ਹੈ ਤੇ ਖ਼ਿਤਾਬ ਜਿੱਤਣ 'ਚ ਨਾਕਾਮ ਸਾਬਤ ਹੁੰਦੀ ਹੈ।

ਇਹ ਵੀ ਪੜ੍ਹੋ : SRH ਨੂੰ ਝਟਕਾ, ਵਾਸ਼ਿੰਗਟਨ ਸੁੰਦਰ ਮੁੜ ਹੋਏ ਸੱਟ ਦਾ ਸ਼ਿਕਾਰ, ਅਗਲਾ ਮੈਚ ਖੇਡਣ 'ਤੇ ਸਸਪੈਂਸ

ਸੰਭਾਵਿਤ ਪਲੇਇੰਗ ਇਲੈਵਨ :-

ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਡੇਵਿਡ ਮਿਲਰ, ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਲਜ਼ਾਰੀ ਜੋਸੇਫ਼, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ।

ਪੰਜਾਬ ਕਿੰਗਜ਼ : ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜਾਨੀ ਬੇਅਰਸਟੋ (ਵਿਕਟਕੀਪਰ) ਜਿਤੇਸ਼ ਸ਼ਰਮਾ, ਲੀਆਮ ਲਿਵਿੰਗਸਟੋਨ, ਸ਼ਾਹਰੁਖ਼ ਖ਼ਾਨ, ਓਡੀਅਨ ਸਮਿਥ, ਕਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News