ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਲਿਖਿਆ, ਵਾਹ ਅਰਸ਼...
Thursday, Sep 29, 2022 - 02:37 PM (IST)

ਨਵੀਂ ਦਿੱਲੀ- ਭਾਰਤ ਨੇ ਅਰਸ਼ਦੀਪ ਸਿੰਘ (32/3) ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਸੂਰਯਕੁਮਾਰ ਯਾਦਵ (ਅਜੇਤੂ 50) ਅਤੇ ਲੋਕੇਸ਼ ਰਾਹੁਲ (ਅਜੇਤੂ 51) ਦੇ ਅਰਧ ਸੈਂਕੜਇਆਂ ਦੀ ਬਦੌਲਤ ਦੱਖਣੀ ਅਫਰੀਕਾ ਨੂੰ ਪਹਿਲੇ ਟੀ-20 ਮੌਚ ਵਿਚ ਬੁੱਧਵਾਰ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਅਤੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਦੱਖਣੀ ਅਫਰੀਕਾ ਨੇ ਭਾਰਤ ਸਾਹਮਣੇ 20 ਓਵਰਾਂ ਵਿਚ 107 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤ ਨੇ 16.4 ਓਵਰਾਂ ਵਿਚ ਹਾਸਲ ਕਰ ਲਿਆ। ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਦੌਰਾਨ ਟੀਮ ਵਿਚੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੇ ਅਰਸ਼ਦੀਪ ਸਿੰਘ ਨੇ ਆਪਣੀ ਸਵਿੰਗ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੂੰ ਬੇਵੱਸ ਕਰ ਦਿੱਤਾ ਅਤੇ 3 ਵਿਕਟਾਂ ਲੈ ਕੇ ਜਿੱਤ ਦੀ ਨੀਂਹ ਰੱਖੀ। ਅਰਸ਼ਦੀਪ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਪੰਜਾਬ ਕਿੰਗਜ਼ ਦੀ ਮਾਲਕਣ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਅਰਸ਼ਦੀਪ ਨੂੰ ਵਧਾਈ ਦਿੱਤੀ ਹੈ। ਅਰਸ਼ਦੀਪ ਆਈ.ਪੀ.ਐੱਲ. ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰਦੇ ਹਨ। ਪ੍ਰੀਤੀ ਨੇ ਲਿਖਿਆ- 'ਵਾਹ, ਮੈਨ ਆਫ ਦਿ ਮੈਚ। ਕਿੰਨਾ ਵਧੀਆ ਪ੍ਰਦਰਸ਼ਨ ਹੈ ਅਰਸ਼। ਉਨ੍ਹਾਂ ਨੇ ਤਾੜੀ ਵਾਲੇ ਇਮੋਜੀ ਵੀ ਸਾਂਝੇ ਕੀਤੇ।' ਦੱਖਣੀ ਅਫਰੀਕਾ ਖ਼ਿਲਾਫ਼ ਭਾਰਤੀ ਟੀਮ ਹੁਣ 2 ਅਕਤੂਬਰ ਨੂੰ ਗੁਹਾਟੀ ਅਤੇ 4 ਅਕਤੂਬਰ ਨੂੰ ਇੰਦੌਰ 'ਚ ਮੈਚ ਖੇਡੇਗੀ।