ਪੰਜਾਬ ਕਿੰਗਜ਼ ਨੂੰ ਮਿਲਿਆ ਮੈਕਸਵੈੱਲ ਦਾ ਧਮਾਕੇਦਾਰ ਰਿਪਲੇਸਮੈਂਟ, ਇਸ ਪਲੇਇੰਗ 11 ਨਾਲ ਜਿੱਤੇਗੀ IPL ਖਿਤਾਬ
Thursday, Dec 18, 2025 - 11:09 AM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੀ ਮਿੰਨੀ ਨਿਲਾਮੀ ਤੋਂ ਬਾਅਦ ਪੰਜਾਬ ਕਿੰਗਜ਼ (PBKS) ਦੀ ਟੀਮ ਕਾਗਜ਼ਾਂ 'ਤੇ ਬਹੁਤ ਮਜ਼ਬੂਤ ਨਜ਼ਰ ਆ ਰਹੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ, ਜਿਸ ਨੇ IPL 2025 ਵਿੱਚ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ, ਟੀਮ ਇਸ ਵਾਰ ਟਰਾਫੀ ਦਾ ਸੋਕਾ ਖਤਮ ਕਰਨ ਦੇ ਇਰਾਦੇ ਨਾਲ ਉਤਰੇਗੀ। ਹਾਲਾਂਕਿ ਪਿਛਲੇ ਸੀਜ਼ਨ ਵਿੱਚ ਟੀਮ ਖਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਈ ਸੀ, ਪਰ ਪ੍ਰਦਰਸ਼ਨ ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਤੱਕ ਕਮਾਲ ਦਾ ਰਿਹਾ ਸੀ।
ਮੈਕਸਵੈੱਲ ਦਾ ਬਦਲ ਲੱਭਿਆ
IPL 2026 ਨਿਲਾਮੀ ਵਿੱਚ, ਪੰਜਾਬ ਕਿੰਗਜ਼ ਨੇ ਸਿਰਫ਼ ਚਾਰ ਖਿਡਾਰੀਆਂ ਨੂੰ ਖਰੀਦਿਆ। ਟੀਮ ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਕਿ ਉਹ ਗਲੇਨ ਮੈਕਸਵੈੱਲ ਦੇ ਬਦਲ ਵਜੋਂ ਕੂਪਰ ਕੌਨੌਲੀ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਰਹੇ। ਕੂਪਰ ਕੌਨੌਲੀ, ਜੋ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾ ਸਕਦੇ ਹਨ, ਉਹ ਪਲੇਇੰਗ 11 ਵਿੱਚ ਮੈਕਸਵੈੱਲ ਦੀ ਜਗ੍ਹਾ ਲੈਣਗੇ। ਨਿਲਾਮੀ ਵਿੱਚ ਪੰਜਾਬ ਨੇ ਸਭ ਤੋਂ ਵੱਡੀ ਬੋਲੀ ਤੇਜ਼ ਗੇਂਦਬਾਜ਼ ਬੇਨ ਡਵਾਰਸ਼ੂਇਸ 'ਤੇ ਲਗਾਈ।
ਪੰਜਾਬ ਦਾ ਸੰਭਾਵਿਤ ਬੈਟਿੰਗ ਕ੍ਰਮ
IPL 2026 ਵਿੱਚ, ਪੰਜਾਬ ਕਿੰਗਜ਼ ਵੱਲੋਂ ਪ੍ਰਭਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰਿਆ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆਉਣਗੇ। ਤੀਜੇ ਨੰਬਰ ਦੀ ਜ਼ਿੰਮੇਵਾਰੀ ਕਪਤਾਨ ਸ਼੍ਰੇਅਸ ਅਈਅਰ ਸੰਭਾਲਣਗੇ, ਜਿਨ੍ਹਾਂ ਦਾ ਬੱਲਾ ਪਿਛਲੇ ਸੀਜ਼ਨ ਵਿੱਚ ਜ਼ੋਰਦਾਰ ਗਰਜਿਆ ਸੀ। ਮੱਧ ਕ੍ਰਮ 'ਚ ਸ਼ਸ਼ਾਂਕ ਸਿੰਘ ਚੌਥੇ ਨੰਬਰ 'ਤੇ ਅਤੇ ਮਾਰਕਸ ਸਟੋਇਨਿਸ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਦਿਖਾਈ ਦੇਣਗੇ। ਅਖੀਰ ਵਿੱਚ, ਮਾਰਕੋ ਯਾਨਸਨ ਅਤੇ ਕੂਪਰ ਕੌਨੌਲੀ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਮਜ਼ਬੂਤ ਗੇਂਦਬਾਜ਼ੀ ਅਟੈਕ
ਪੰਜਾਬ ਕਿੰਗਜ਼ ਦਾ ਗੇਂਦਬਾਜ਼ੀ ਅਟੈਕ ਵੀ ਕਾਫ਼ੀ ਧਾਂਸੂ ਦਿਖਾਈ ਦੇ ਰਿਹਾ ਹੈ। ਤੇਜ਼ ਗੇਂਦਬਾਜ਼ੀ 'ਚ ਲੌਕੀ ਫਰਗਿਊਸਨ ਆਪਣੀ ਰਫਤਾਰ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਦੀ ਅਗਨੀ ਪ੍ਰੀਖਿਆ ਲੈਂਦੇ ਨਜ਼ਰ ਆਉਣਗੇ, ਜਿਸ ਵਿੱਚ ਅਰਸ਼ਦੀਪ ਸਿੰਘ ਉਨ੍ਹਾਂ ਦਾ ਸਾਥ ਦੇਣਗੇ (ਅਰਸ਼ਦੀਪ ਦਾ ਪਿਛਲਾ ਸੀਜ਼ਨ ਵੀ ਕਮਾਲ ਦਾ ਰਿਹਾ ਸੀ)। ਸਪਿਨ 'ਚ ਯੁਜਵੇਂਦਰ ਚਾਹਲ ਆਪਣੀ ਫਿਰਕੀ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ, ਜਦਕਿ ਹਰਪ੍ਰੀਤ ਬਰਾੜ ਵੀ ਮੌਜੂਦ ਰਹਿਣਗੇ।
IPL 2026 ਲਈ ਪੰਜਾਬ ਕਿੰਗਜ਼ ਦੀ ਸੰਭਾਵਿਤ ਪਲੇਇੰਗ 11
1. ਪ੍ਰਭਸਿਮਰਨ ਸਿੰਘ
2. ਪ੍ਰਿਆਂਸ਼ ਆਰਿਆ
3. ਸ਼੍ਰੇਅਸ ਅਈਅਰ (ਕਪਤਾਨ)
4. ਸ਼ਸ਼ਾਂਕ ਸਿੰਘ
5. ਮਾਰਕਸ ਸਟੋਇਨਿਸ
6. ਮਾਰਕੋ ਯਾਨਸਨ
7. ਕੂਪਰ ਕੌਨੌਲੀ
8. ਯੁਜਵੇਂਦਰ ਚਹਿਲ
9. ਅਰਸ਼ਦੀਪ ਸਿੰਘ
10. ਹਰਪ੍ਰੀਤ ਬਰਾੜ
11. ਲੌਕੀ ਫਰਗਿਊਸਨ
