T20 WC 2026, IND vs PAK:ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ

Sunday, Feb 15, 2026 - 11:19 AM (IST)

T20 WC 2026, IND vs PAK:ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ

ਕੋਲੰਬੋ : ਟੀ-20 ਵਿਸ਼ਵ ਕੱਪ 2026 ਵਿੱਚ ਐਤਵਾਰ, 15 ਫਰਵਰੀ 2026 ਨੂੰ ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ, ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਹੋਣ ਵਾਲਾ ਇਹ ਮਹਾ-ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਗਰੁੱਪ ਸਟੇਜ ਦੇ ਲਿਹਾਜ਼ ਨਾਲ ਇਹ ਮੈਚ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਇੱਥੇ ਜਿੱਤ ਅੱਗੇ ਦੀ ਰਾਹ ਸੁਖਾਲੀ ਕਰ ਦੇਵੇਗੀ।

ਅੰਕੜਿਆਂ ਵਿੱਚ ਭਾਰਤ ਦਾ ਪਲੜਾ ਭਾਰੀ ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਟੀ-20 ਵਿਸ਼ਵ ਕੱਪ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਟੀਮ ਇੰਡੀਆ ਦਾ ਦਬਦਬਾ ਸਾਫ਼ ਨਜ਼ਰ ਆਉਂਦਾ ਹੈ। ਭਾਰਤ ਲਗਾਤਾਰ ਪੰਜ ਮੈਚ ਜਿੱਤ ਕੇ ਇਸ ਮੁਕਾਬਲੇ ਵਿੱਚ ਉਤਰ ਰਿਹਾ ਹੈ।
 
ਹੈੱਡ ਟੂ ਹੈੱਡ
ਹੁਣ ਤਕ ਖੇਡੇ ਗਏ ਟੀ-20 ਵਿਸ਼ਵ ਕੱਪ ਟੂਰਨਾਮੈਂਟਾਂ 'ਚ ਖੇਡੇ ਗਏ 8 ਮੈਚਾਂ ਵਿੱਚੋਂ ਭਾਰਤ ਨੇ 7 ਜਿੱਤੇ ਹਨ, ਜਦਕਿ ਪਾਕਿਸਤਾਨ ਸਿਰਫ਼ 1 ਮੈਚ ਹੀ ਜਿੱਤ ਸਕਿਆ ਹੈ। ਕੁੱਲ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਤਾਂ  16 ਮੈਚਾਂ ਵਿੱਚੋਂ ਭਾਰਤ ਨੇ 13 ਅਤੇ ਪਾਕਿਸਤਾਨ ਨੇ 3 ਜਿੱਤੇ ਹਨ (ਇੱਕ ਮੈਚ ਟਾਈ ਰਿਹਾ ਸੀ ਜੋ ਭਾਰਤ ਨੇ ਬਾਲ-ਆਊਟ ਵਿੱਚ ਜਿੱਤਿਆ ਸੀ)।

ਮੌਸਮ ਦਾ ਮਿਜਾਜ਼ 
ਮੈਚ ਦੌਰਾਨ ਮੌਸਮ ਅੜਿੱਕਾ ਪਾ ਸਕਦਾ ਹੈ ਕਿਉਂਕਿ ਕੋਲੰਬੋ ਵਿੱਚ ਮੈਚ ਦੇ ਸਮੇਂ (ਸ਼ਾਮ 7 ਤੋਂ 11 ਵਜੇ) ਮੀਂਹ ਪੈਣ ਦੀ ਸੰਭਾਵਨਾ 36 ਤੋਂ 62 ਫੀਸਦੀ ਹੈ। ਅਜਿਹੇ ਵਿੱਚ ਡਕਵਰਥ-ਲੁਈਸ (DLS) ਨਿਯਮ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਨੂੰ ਤਰਜੀਹ ਦੇ ਸਕਦੀ ਹੈ।

ਪਿੱਚ ਰਿਪੋਰਟ
ਆਰ. ਪ੍ਰੇਮਦਾਸਾ ਦੀ ਪਿੱਚ ਰਵਾਇਤੀ ਤੌਰ 'ਤੇ ਸਪਿਨਰਾਂ ਲਈ ਮਦਦਗਾਰ ਮੰਨੀ ਜਾਂਦੀ ਹੈ। ਇਹ ਪਿੱਚ ਹੌਲੀ ਅਤੇ ਦੋਹਰੀ ਗਤੀ ਵਾਲੀ ਹੋ ਸਕਦੀ ਹੈ, ਜਿਸ ਕਾਰਨ ਵਿਚਕਾਰਲੇ ਓਵਰਾਂ ਵਿੱਚ ਰਨ ਬਣਾਉਣਾ ਮੁਸ਼ਕਿਲ ਹੋਵੇਗਾ। ਤੇਜ਼ ਗੇਂਦਬਾਜ਼ਾਂ ਲਈ ਸਿਰਫ਼ ਰਫ਼ਤਾਰ ਕਾਫ਼ੀ ਨਹੀਂ ਹੋਵੇਗੀ, ਸਗੋਂ ਕਟਰ ਅਤੇ ਗਤੀ ਵਿੱਚ ਬਦਲਾਅ ਜ਼ਿਆਦਾ ਅਸਰਦਾਰ ਸਾਬਤ ਹੋਣਗੇ।

ਸੰਭਾਵਿਤ ਪਲੇਇੰਗ 11:
ਭਾਰਤ :
ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੁਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ/ਅਰਸ਼ਦੀਪ ਸਿੰਘ।
ਪਾਕਿਸਤਾਨ : ਸੈਮ ਅਯੂਬ, ਸਾਹਿਬਜ਼ਾਦਾ ਫਰਹਾਨ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਉਸਮਾਨ ਤਾਰਿਕ, ਅਬਰਾਰ ਅਹਿਮਦ।


author

Tarsem Singh

Content Editor

Related News