ਪੰਜਾਬ ਕਿੰਗਜ਼ ਨੇ ਖੁਦ ਨੂੰ ਤੀਜੇ ਨਹੀਂ ਸਗੋਂ ਪਹਿਲੇ ਸਥਾਨ ’ਤੇ ਰਹਿਣ ਲਈ ਤਿਆਰ ਕੀਤੈ : ਹੋਪਸ

Tuesday, Jun 03, 2025 - 11:19 AM (IST)

ਪੰਜਾਬ ਕਿੰਗਜ਼ ਨੇ ਖੁਦ ਨੂੰ ਤੀਜੇ ਨਹੀਂ ਸਗੋਂ ਪਹਿਲੇ ਸਥਾਨ ’ਤੇ ਰਹਿਣ ਲਈ ਤਿਆਰ ਕੀਤੈ : ਹੋਪਸ

ਅਹਿਮਦਾਬਾਦ– ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਫਾਈਨਲ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਉਸਦੀ ਟੀਮ ਨੇ ਖੁਦ ਨੂੰ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਲਈ ਨਹੀਂ ਸਗੋਂ ਪਹਿਲੇ ਸਥਾਨ ’ਤੇ ਰਹਿਣ ਲਈ ਤਿਆਰ ਕੀਤਾ ਹੈ।

ਹੋਪਸ ਨੇ ਕਿਹਾ, ‘‘ਅਸੀਂ ਪਿਛਲੇ ਕੁਝ ਮਹੀਨਿਆਂ ਵਿਚ ਇਸ ਤਰ੍ਹਾਂ ਨਾਲ ਖੇਡ ਰਹੇ ਸੀ ਕਿ ਅਸੀਂ ਤੀਜੇ ਸਥਾਨ ’ਤੇ ਨਾ ਆਈਏ। ਅਸੀਂ ਪਹਿਲੇ ਸਥਾਨ ’ਤੇ ਆਉਣ ਦਾ ਮੌਕਾ ਚਾਹੁੰਦੇ ਸੀ ਤੇ ਹੁਣ ਅਸੀਂ ਖੁਦ ਨੂੰ ਮੌਕਾ ਦੇ ਦਿੱਤਾ ਹੈ।’’

ਇਸ ਦੇ ਨਾਲ ਹੀ ਉਸ ਨੇ ਸਵੀਕਾਰ ਕੀਤਾ ਕਿ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿਚ ਵਿਰਾਟ ਕੋਹਲੀ ਦੇ ਸਮਰੱਥਕਾਂ ਨਾਲ ਨਜਿੱਠਣ ਲਈ ਵੀ ਉਸਦੀ ਟੀਮ ਨੂੰ ਤਿਆਰ ਰਹਿਣਾ ਪਵੇਗਾ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਬਹੁਤ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਹੋਣਗੇ ਤੇ ਇਨ੍ਹਾਂ ਵਿਚ ਕੋਹਲੀ ਦੇ ਸਮਰੱਥਕ ਵੀ ਹੋਣਗੇ। ਸਾਡੀ ਟੀਮ ਨੂੰ ਇਸਦੇ ਲਈ ਮਾਨਸਿਕ ਰੂਪ ਨਾਲ ਤਿਆਰ ਰਹਿਣਾ ਪਵੇਗਾ।’’


author

Tarsem Singh

Content Editor

Related News