ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!
Saturday, Apr 25, 2026 - 12:57 AM (IST)
ਸਪੋਰਟਸ ਡੈਸਕ- ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕੈਂਪ ਵਿੱਚ ਇੱਕ ਖ਼ੌਫ਼ਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਅਰੁਣ ਜੇਟਲੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਅਭਿਆਸ ਦੌਰਾਨ ਦਿੱਲੀ ਦਾ ਇੱਕ ਨੈੱਟ ਗੇਂਦਬਾਜ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਅਭਿਆਸ ਦੌਰਾਨ ਇੱਕ ਬੱਲੇਬਾਜ਼ ਨੇ ਤੇਜ਼ ਸ਼ਾਟ ਖੇਡਿਆ ਜੋ ਸਿੱਧਾ ਨੈੱਟ ਗੇਂਦਬਾਜ਼ ਦੇ ਮੂੰਹ 'ਤੇ ਜਾ ਲੱਗਿਆ। ਗੇਂਦ ਇੰਨੀ ਜ਼ੋਰ ਦੀ ਲੱਗੀ ਕਿ ਖਿਡਾਰੀ ਦੇ ਮੂੰਹ ਵਿੱਚੋਂ ਕਾਫੀ ਖੂਨ ਨਿਕਲਣ ਲੱਗ ਪਿਆ, ਜਿਸ ਕਾਰਨ ਮੈਦਾਨ 'ਤੇ ਮੌਜੂਦ ਖਿਡਾਰੀਆਂ ਅਤੇ ਸਟਾਫ ਵਿੱਚ ਹਫੜਾ-ਦਫੜੀ ਮਚ ਗਈ। ਹਾਲਤ ਨੂੰ ਦੇਖਦੇ ਹੋਏ ਤੁਰੰਤ ਮੈਦਾਨ 'ਤੇ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀ ਖਿਡਾਰੀ ਨੂੰ ਸਟ੍ਰੈਚਰ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ
ਇਸ ਮੰਦਭਾਗੀ ਘਟਨਾ ਤੋਂ ਬਾਅਦ ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਵੀ ਉਸ ਜ਼ਖਮੀ ਖਿਡਾਰੀ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਨੌਜਵਾਨ ਗੇਂਦਬਾਜ਼ ਨੂੰ ਹੌਸਲਾ ਦਿੱਤਾ ਅਤੇ ਸਭ ਕੁਝ ਠੀਕ ਹੋ ਜਾਣ ਦਾ ਭਰੋਸਾ ਦਿਵਾਇਆ। ਫਿਲਹਾਲ ਜ਼ਖਮੀ ਖਿਡਾਰੀ ਦੀ ਪਛਾਣ ਗੁਪਤ ਰੱਖੀ ਗਈ ਹੈ, ਪਰ ਉਸ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
A young Delhi Capitals player was hit hard on the face by the ball during practice, which caused a serious injury. An ambulance was called to the ground, and he was placed on a stretcher and taken to the hospital.😢
— 𝐑𝐮𝐬𝐡𝐢𝐢𝐢⁴⁵ (@rushiii_12) April 24, 2026
I hope he’s okay and hasn’t suffered any serious injury.🙏 pic.twitter.com/JX8Xjl6YOW
ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਆਈਪੀਐਲ ਦਾ 35ਵਾਂ ਮੈਚ ਹੋਣਾ ਹੈ। ਦਿੱਲੀ ਦੀ ਟੀਮ ਇਸ ਵੇਲੇ 6 ਮੈਚਾਂ ਵਿੱਚੋਂ 3 ਜਿੱਤਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ, ਜਦਕਿ ਪੰਜਾਬ ਦੀ ਟੀਮ ਸ਼ਾਨਦਾਰ ਫਾਰਮ ਵਿੱਚ ਹੈ ਅਤੇ 5 ਜਿੱਤਾਂ ਨਾਲ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਦਿੱਲੀ ਲਈ ਇਹ ਮੁਕਾਬਲਾ ਚੁਣੌਤੀਪੂਰਨ ਹੋਵੇਗਾ ਕਿਉਂਕਿ ਉਨ੍ਹਾਂ ਦੀ ਬੱਲੇਬਾਜ਼ੀ ਪਿਛਲੇ ਕੁਝ ਮੈਚਾਂ ਤੋਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ- ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ
