ਰਣਜੀ ਟਰਾਫੀ : ਪੰਜਾਬ ਦਾ ਵੱਡਾ ਸਕੋਰ, ਹਿਮਾਚਲ ’ਤੇ ਹਾਰ ਦਾ ਖਤਰਾ

Saturday, Feb 19, 2022 - 09:29 PM (IST)

ਨਵੀਂ ਦਿੱਲੀ- ਪੰਜਾਬ ਨੇ ਹਿਮਾਚਲ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਏਲੀਟ ਗਰੁੱਪ-ਐੱਫ ਮੈਚ ਵਿਚ ਸ਼ਨੀਵਾਰ ਨੂੰ ਤੀਜੇ ਦਿਨ ਚਾਰ ਵਿਕਟਾਂ ’ਤੇ 393 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 526 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 172 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ। ਹਿਮਾਚਲ ਨੇ ਦੂਜੀ ਪਾਰੀ ਵਿਚ ਸਟੰਪਸ ਤਕ 5 ਵਿਕਟਾਂ ਗੁਆ ਕੇ 151 ਦੌੜਾਂ ਬਣਾ ਲਈਆਂ ਹਨ। ਹਿਮਾਚਲ ਅਜੇ ਪੰਜਾਬ ਦੀ ਬੜ੍ਹਤ ਤੋਂ 21 ਦੌੜਾਂ ਪਿੱਛੇ ਹੈ ਤੇ ਉਸ ’ਤੇ ਹਾਰ ਦਾ ਖਤਰਾ ਮੰਡਰਾ ਰਿਹਾ ਹੈ।

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਵਿਚ ਹਿਮਾਚਲ ਦੀ ਦੂਜੀ ਪਾਰੀ ਵਿਚ ਮਾਰਕੰਡੇ ਸਿੰਘ ਨੇ 51 ਦੌੜਾਂ ’ਤੇ 2 ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ, ਬਲਤੇਜ ਸਿੰਘ ਤੇ ਅਸ਼ਵਿਨੀ ਕੁਮਾਰ ਨੂੰ ਇਕ-ਇਕ ਵਿਕਟ ਮਿਲੀ। ਹਿਮਾਚਲ ਲਈ ਆਕਾਸ਼ ਵਿਸ਼ਿਸ਼ਟ 36 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਪਾਰੀ ਵਿਚ ਮਨਦੀਪ ਸਿੰਘ ਤੇ ਵਿਕਟਕੀਪਰ ਅਨਮੋਲ ਮਲਹੋਤਰਾ ਨੇ ਕ੍ਰਮਵਾਰ 62 ਤੇ 24 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਅਨਮੋਲ 36 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਮਨਦੀਪ ਨੇ 180 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ। ਸਨਵੀਰ ਸਿੰਘ ਨੇ 48, ਅਸ਼ਵਿਨੀ ਕੁਮਾਰ ਨੇ 22 ਤੇ ਅਰਸ਼ਦੀਪ ਸਿੰਘ ਨੇ 26 ਦੌੜਾਂ ਬਣਾ ਕੇ ਪੰਜਾਬ ਨੂੰ 526 ਤਕ ਪਹੁੰਚਾਇਆ। ਹਿਮਾਚਲ ਵਲੋਂ ਅਰਪਿਤ ਗਲੇਰੀਆ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ ਜਦਕਿ ਮਯੰਕ ਡਾਗਰ ਨੇ ਦੋ ਵਿਕਟਾਂ ਲਈਆਂ।

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


 


Gurdeep Singh

Content Editor

Related News