ਪੰਜਾਬ ਨੇ ਆਈ-ਲੀਗ ''ਚ ਚੇਨਈ ਸਿਟੀ ਨੂੰ ਹਰਾਇਆ

Wednesday, Dec 11, 2019 - 01:53 AM (IST)

ਪੰਜਾਬ ਨੇ ਆਈ-ਲੀਗ ''ਚ ਚੇਨਈ ਸਿਟੀ ਨੂੰ ਹਰਾਇਆ

ਲੁਧਿਆਣਾ- ਦਿਪਾਂਦਾ ਡਿਕਾ, ਥੋਇਬਾ ਸਿੰਘ ਅਤੇ ਸਰਜੀਓ ਬਾਰਬੋਜਾ ਦੇ ਦੂਜੇ ਹਾਫ ਵਿਚ ਕੀਤੇ ਗੋਲ ਦੀ ਬਦੌਲਤ ਮੇਜ਼ਬਾਨ ਪੰਜਾਬ ਐੱਫ. ਸੀ. ਨੇ ਆਈ-ਲੀਗ ਦੇ ਰੋਮਾਂਚਕ ਮੁਕਾਬਲੇ ਵਿਚ ਮੰਗਲਵਾਰ ਨੂੰ ਇੱਥੇ ਸਾਬਕਾ ਚੈਂਪੀਅਨ ਚੇਨਈ ਸਿਟੀ ਐੱਫ. ਸੀ. ਨੂੰ 3-1 ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੂੰ ਬਦਲਵੇਂ ਖਿਡਾਰੀ ਦਿਪਾਂਦਾ ਡਿਕਾ ਨੇ 78ਵੇਂ ਮਿੰਟ ਵਿਚ ਬੜ੍ਹਤ ਦਿਵਾਈ ਪਰ ਪੇਡ੍ਰੋ ਮਾਂਜੀ ਨੇ 85ਵੇਂ ਮਿੰਟ ਵਿਚ ਸਕੋਰ 1-1 ਕਰ ਦਿੱਤਾ। ਪੰਜਾਬ ਐੱਫ. ਸੀ. (ਪਹਿਲਾਂ ਮਿਨਰਵਾ ਐੱਫ. ਸੀ.) ਨੇ ਹਾਲਾਂਕਿ ਆਖਰੀ ਪਲਾਂ ਵਿਚ ਥੋਇਬਾ ਅਤੇ ਬਾਰਬੋਜਾ ਦੇ ਗੋਲਾਂ ਦੀ ਬਦੌਲਤ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਪੰਜਾਬ ਐੱਫ. ਸੀ. ਆਈ -ਲੀਗ ਅੰਕ ਸੂਚੀ ਵਿਚ 4 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਚੇਨਈ ਸਿਟੀ ਦੀ ਟੀਮ ਛੇਵੇਂ ਸਥਾਨ 'ਤੇ ਖਿਸਕ ਗਈ ਹੈ।


author

Gurdeep Singh

Content Editor

Related News