ਪੰਜਾਬ ਬਾਸਕਟਬਾਲ ਟੀਮ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ''ਚ ਜਿੱਤਿਆ ਸੋਨਾ

Saturday, Jan 12, 2019 - 11:15 PM (IST)

ਪੰਜਾਬ ਬਾਸਕਟਬਾਲ ਟੀਮ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ''ਚ ਜਿੱਤਿਆ ਸੋਨਾ

ਜਲੰਧਰ/ਚੰਡੀਗੜ (ਕਮਲੇਸ਼, ਭੁੱਲਰ)- ਗੁਜਰਾਤ ਦੇ ਭਾਵਨਗਰ ਵਿਚ ਹੋਈ 69ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਨੇ ਸੋਨ ਤਮਗਾ ਜਿੱਤ ਕੇ ਝੰਡਾ ਲਹਿਰਾਇਆ ਹੈ। ਪੰਜਾਬ  ਟੀਮ ਨੇ ਫਾਈਨਲ ਮੈਚ ਵਿਚ ਸਰਵਿਸਿਜ਼ ਟੀਮ ਨੂੰ 74-65 ਅੰਕਾਂ  ਨਾਲ ਹਰਾਇਆ। ਚੈਂਪੀਅਨਸ਼ਿਪ ਵਿਚ ਪੰਜਾਬ ਪਹਿਲੇ, ਸਰਵਿਸਿਜ਼ ਦੂਜੇ ਅਤੇ ਤਾਮਿਲਨਾਡੂ ਤੀਜੇ ਨੰਬਰ 'ਤੇ ਰਿਹਾ। 
ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਸ਼ਏਨ ਦੇ ਪ੍ਰਧਾਨ ਸਾਬਕਾ ਡੀ. ਜੀ. ਪੀ. ਆਰ. ਐੱਸ. ਗਿੱਲ, ਸੀਨੀਅਰ ਉਪ ਪ੍ਰਧਾਨ ਯੁਰਿੰਦਰ ਹੇਅਰ, ਉਪ ਪ੍ਰਧਾਨ ਮੁਖਵਿੰਦਰ ਭੁੱਲਰ, ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਟੀਮ ਦੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ। 
ਇਨ੍ਹਾਂ ਖਿਡਾਰੀਆਂ ਨੇ ਵਧਾਇਆ ਪੰਜਾਬ ਦਾ ਮਾਣ :  ਜਗਦੀਪ ਸਿੰਘ ਕੈਪਟਨ, ਸੌਰਭ ਪਟਵਾਲ, ਗੌਰਵ ਪਟਵਾਲ, ਅਰਸ਼ਪ੍ਰੀਤ ਭੁੱਲਰ, ਰਾਜਵੀਰ ਸਿੰਘ, ਸੁਖਦੀਪ ਪਾਲ ਸਿੰਘ, ਪ੍ਰਭਨੂਰ ਸਿੰਘ, ਅਮ੍ਰਿਤਪਾਲ ਸਿੰਘ, ਪਿੰ੍ਰਸੀਪਾਲ ਸਿੰਘ, ਅਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਅਨਮੋਲ ਸਿੰਘ। ਕੋਚ-ਰਾਜਿੰਦਰ ਸਿੰਘ , ਗੁਰਕ੍ਰਿਪਾਲ ਸਿੰਘ।


Related News