ਪੰਜਾਬ ਤੇ ਮੁੰਬਈ ਕੁਆਰਟਰ ਫਾਈਨਲ ''ਚ

Wednesday, Feb 06, 2019 - 02:12 AM (IST)

ਪੰਜਾਬ ਤੇ ਮੁੰਬਈ ਕੁਆਰਟਰ ਫਾਈਨਲ ''ਚ

ਗਵਾਲੀਅਰ- ਸਾਬਕਾ ਚੈਂਪੀਅਨ ਪੰਜਾਬ ਤੇ ਮੁੰਬਈ ਸਮੇਤ 8 ਟੀਮਾਂ ਨੇ 9ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਏ-ਡਵੀਜ਼ਨ ਵਿਚ ਮੰਗਲਵਾਰ ਨੂੰ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। 
ਪੂਲ-ਏ ਤੋਂ ਪੰਜਾਬ ਤੇ ਮੁੰਬਈ, ਪੂਲ-ਬੀ ਤੋਂ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਹਰਿਆਣਾ, ਪੂਲ-ਸੀ ਤੋਂ ਰੇਲਵੇ ਤੇ ਪੰਜਾਬ ਐਂਡ ਸਿੰਧ ਬੈਂਕ ਅਤੇ ਪੂਲ-ਡੀ ਤੋਂ ਏਅਰ ਇੰਡੀਆ ਤੇ ਕਰਨਾਟਕ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਦਿਨ ਦੇ ਮੈਚਾਂ ਵਿਚ ਸਰਵਿਸਿਜ਼ ਨੇ 1-3 ਨਾਲ ਵਾਪਸੀ ਕਰਦਿਆਂ ਪੰਜਾਬ ਨਾਲ 3-3 ਦਾ ਡਰਾਅ ਖੇਡਿਆ। ਰੇਲਵੇ ਦਾ ਪੰਜਾਬ ਐਂਡ ਸਿੰਧ ਬੈਂਕ ਨਾਲ ਮੈਚ ਵੀ 3-3 ਨਾਲ ਡਰਾਅ ਰਿਹਾ। ਮੁੰਬਈ ਨੇ ਚੰਡੀਗੜ੍ਹ ਨੂੰ 3-1 ਨਾਲ ਹਰਾਇਅਆ।


Related News