ਖਾਲੀ ਸਟੇਡੀਅਮ ਦੇ ਕਾਰਣ ਬੈਂਚ ’ਤੇ ਬੈਠੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਮਿਲੀ ਸਜ਼ਾ

06/29/2020 9:55:32 PM

ਰੋਮ– ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਦਰਸ਼ਕਾਂ ਦੇ ਬਿਨਾਂ ਖੇਡੇ ਜਾ ਰਹੇ ਸਿਰੀ-ਏ ਮੁਕਾਬਲੇ ਦੇ ਬੈਂਚ ’ਤੇ ਬੈਠੇ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਦੀਆਂ ਗੱਲਾਂ ਨੂੰ ਰੈਫਰੀ ਆਸਾਨੀ ਨਾਲ ਸੁਣ ਰਹੇ ਹਨ ਤੇ ਲੀਗ ਦੀ ਵਾਪਸੀ ਤੋਂ ਬਾਅਦ ਦੋ ਦੌਰ ਦੇ ਮੁਕਾਬਲਿਆਂ ਦੌਰਾਨ ਗੈਰ-ਜ਼ਰੂਰੀ ਵਤੀਰੇ ਲਈ ਹੁਣ ਤਕ 4 ਕੋਚਾਂ ਨੂੰ ਸਜ਼ਾ ਦਿੱਤੀ ਜਾ ਚੱੁਕੀ ਹੈ। ਮੈਚ ਦੌਰਾਨ ਬੈਂਚ ਤੋਂ ਹਟਣ ਦੀ ਸਜ਼ਾ ਪਾਉਣ ਵਾਲੇ ਕੋਚ ਵਿਚ ਗਿਆਨ ਪੀਰੋ ਗੈਸਪਰੇਰਿਨੀ (ਅਟਲਾਂਟਾ), ਐਂਟੋਨੀਓ ਕਾਨਟੇ (ਇੰਟਰ), ਸਿਮੋਨ ਇੰਜਾਗੀ (ਲਾਜੀਓ) ਤੇ ਗਿਓਸੇਪੇ ਇਚਿਨੀ (ਫਿਓਰੇਂਟਿਨਾ) ਸ਼ਾਮਲ ਹਨ।
ਇੰਟਰ ਮਿਲਾਨ ਦੇ ਗੋਲਕੀਪਰ ਦੇ ਤੌਰ ’ਤੇ ਤੀਜੀ ਪਸੰਦ ਟੋਮਮਾਸੋ ਬੇਰਨਰੀ ਨੂੰ ਵੀ ਐਤਵਾਰ ਨੂੰ ਪਾਰਮਾ ਦੇ ਮੈਚ ਦੌਰਾਨ ਗਲਤ ਤਰੀਕੇ ਨਾਲ ਨਾਰਾਜ਼ਗੀ ਦਿਖਾਉਣ ਲਈ ਬੈਂਚ ਤੋਂ ਹਟਾ ਦਿੱਤਾ ਗਿਆ ਸੀ। ਇਸਦੇ ਇਲਾਵਾ ਜੁਵੈਂਟਸ ਲਈ ਇਕ ਸਹਾਇਕ ਕੋਚ ਤੇ ਕਾਗਿਲਯਾਰੀ ਤੇ ਬ੍ਰੇਸ਼ੀਆ ਦੇ ਖੇਡ ਡਾਈਰੈਕਟਰ ਵੀ ਬੈਂਚ ਤੋਂ ਹਟਣ ਦੀ ਸਜ਼ਾ ਪਾਉਣ ਵਾਲੇ ਅਧਿਕਾਰੀਆਂ ਵਿਚ ਸ਼ਾਮਲ ਹੈ। ਸਿਰੀ-ਏ ਦੇ ਰੈਫਰੀ ਨਿਰਦੇਸ਼ਕ ਨਿਕੋਲ ਰਿਲਜਜੋਲੀ ਨੇ ਕਿਹਾ,‘‘ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਵਿਸ਼ਵ ਖੇਡਾਂ ਦਾ ਹਿੱਸਾ ਹਾਂ। ਇਟਲੀ ਤੇ ਦੁਨੀਆ ਭਰ ਵਿਚ ਨਿਯਮ ਇਕੋ ਜਿਹਾ ਹੋਣਾ ਚਾਹੀਦਾ ਹੈ। ਫਿਲਹਾਲ ਇਸ ਬਾਰੇ ਵਿਚ ਚਰਚਾ ਨਹੀਂ ਹੋ ਰਹੀ ।’’


Gurdeep Singh

Content Editor

Related News