IIPKL : ਪੁਣੇ ਨੇ ਪੁਡੂਚੇਰੀ ਪ੍ਰੀਡੇਟਰਸ ਨੂੰ ਹਰਾ ਲਗਾਈ ਜਿੱਤ ਦੀ ਹੈਟ੍ਰਿਕ

05/18/2019 6:57:50 PM

ਪੁਣੇ : ਪਹਿਲੇ ਕੁਆਰਟਰ 'ਚ ਪੱਛੜਨ ਤੋਂ ਬਾਅਦ ਪੁਣੇ ਪ੍ਰਾਈਡ ਨੇ ਬਾਕੀ ਦੇ 3 ਕੁਆਰਟਰਾਂ ਵਿਚ ਸ਼ਾਨਦਾਰ ਖੇਡ ਦਿਖਾਉਂਦਿਆਂ ਬਾਲੇਵਾੜੀ ਸਪੋਰਟਸ ਕੰਪਲੈਕਸ ਵਿਚ ਖੇਡੇ ਗਏ ਪਾਰਲੇ ਇੰਟਰਨੈਸ਼ਨਲ ਪ੍ਰੀਮਿਅਰ ਲੀਗ ਦੇ ਪਹਿਲੇ ਸੀਜ਼ਨ ਦੇ ਜੋਨ-ਏ ਦੇ ਮੈਚ ਵਿਚ ਸ਼ੁੱਕਰਵਾਰ ਨੂੰ ਪੁਡੂਚੇਰੀ ਪ੍ਰੀਡੇਟਰਸ  ਨੂੰ 47-36 ਨਾਲ ਹਰਾ ਕੇ ਹੈਟ੍ਰਿਕ ਪੂਰ ਕਰ ਲਈ। ਪੁਣੇ ਨੇ ਇਸ ਤੋਂ ਪਹਿਲਾਂ ਹਰਿਆਣਾ ਹੀਰੋਜ਼ ਅਤੇ ਬੈਂਗਲੁਰੂ ਰਾਈਨੋਜ਼ ਨੂੰ ਹਰਾਇਆ ਸੀ। ਪੁਣੇ ਲਈ ਅਮਰਜੀਤ ਨੇ ਸਭ ਤੋਂ ਵੱਧ 22 ਅੰਕ ਲਏ ਜਿਸ ਵਿਚ 20 ਅੰਕ ਰੇਡ ਅਤੇ ਬਾਕੀ 2 ਅੰਕ ਟੈਕਲ ਨਾਲ ਜੁਟਾਏ। ਪੁਡੂਚੇਰੀ ਲਈ ਸੁਰੇਸ਼ ਕੁਮਰਾ ਸਭ ਤੋਂ ਵੱਧ 13 ਅੰਕ ਹਾਸਲ ਕਰਨ ਵਾਲੇ ਬਣੇ। ਪਹਿਲਾ ਕੁਆਰਟਰ ਜਬਰਦਸਤ ਰਿਹਾ ਸੀ ਅਤੇ ਦੋਵੇਂ ਟੀਮਾਂ 11-11 ਦੀ ਬਰਾਬਰੀ 'ਤੇ ਸੀ ਪਰ ਬੈਂਗਲੁਰੂ ਨੇ ਦੂਜੇ ਕੁਆਰਟਰ ਵਿਚ 13-7 ਅਤੇ ਫਿਰ ਤੀਜੇ ਕੁਆਰਟਰ ਵਿਚ 13-7 ਦੀ ਜਿੱਤ ਨਾਲ ਮੁਕਾਬਲੇ ਵਿਚ ਜਬਰਦਸਤ ਵਾਪਸੀ ਕੀਤੀ।

ਚੌਥਾ ਕੁਆਰਟਰ ਰੋਮਾਂਚਕ ਰਿਹਾ ਪਰ ਤੀਜੇ ਵਿਚ ਹੀ ਬੈਂਗਲੁਰੂ ਨੇ ਦੂਜੀ ਜਿੱਤ ਲਾਇਕ ਬੜ੍ਹਤ ਬਣਾ ਲਈ ਸੀ। ਚੌਥੇ ਕੁਆਰਟਰ ਵਿਚ ਦੋਵੇਂ ਟੀਮਾਂ ਨੇ 16-16 ਅੰਕ ਬਣਾਏ। ਬੈਂਗਲੁਰੂ ਲਈ ਅਰੂਮੁਗਮ ਨੇ 14 ਅੰਕਾਂ ਨਾਲ ਸੁਪਰ 10 ਪੂਰਾ ਕੀਤਾ। ਦੋਵੇਂ ਟੀਮਾਂ ਦਾ ਇਹ ਤੀਜਾ ਮੈਚ ਸੀ। ਹਰਿਆਣਾ ਦੀ ਟੀਮ ਨੂੰ ਤਿਨਾ ਮੈਚਾਂ ਵਿਚ ਹਾਰ ਮਿਲੀ ਹੈ। ਹਰਿਆਣਾ ਨੂੰ ਉੱਦਘਾਟਨ ਮੁਕਾਬਲੇ ਵਿਚ ਮੇਜ਼ਬਾਨ ਪੁਣੇ ਪ੍ਰਾਈਡ ਨੇ 43-34 ਨਾਲ ਹਰਾਇਆ ਸੀ। ਇਸ ਤੋਂ ਬਾਅਦ ਪੁਡੂ ਪ੍ਰੀਡੇਟਰਸ ਹੱਥੋਂ ਵੀ ਹਰਿਆਣਾ ਨੂੰ 52-28 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News