ਪੁਲਵਾਮਾ ਹਮਲਾ : ਗੁੱਸੇ 'ਚ ਆਏ ਕ੍ਰਿਕਟਰ, ਲਿਖਿਆ-ਹੁਣ ਗੱਲ ਹੋਵੇ ਯੁੱਧ ਦੇ ਮੈਦਾਨ 'ਚ
Friday, Feb 15, 2019 - 02:20 PM (IST)

ਜਲੰਧਰ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਜ਼ਿਆਦਾ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੋ ਗਏ। ਇਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਬੇਹੱਦ ਗੁੱਸੇ 'ਚ ਦਿਖਾਈ ਦਿੱਤੇ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਸ ਅੱਤਵਾਦੀ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਜਲਦ ਠੀਕ ਹੋਣ ਦੀ ਦੁਆ ਦਿੱਤੀ।
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ
ਅਸਲ 'ਚ ਦੁਖ ਮਹਿਸੂਸ ਕਰ ਰਿਹਾ ਹਾਂ ਕਿ ਜੰਮੂ-ਕਸ਼ਮੀਰ 'ਚ ਸਾਡੇ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹਮਲਾ ਕਰਕੇ ਸਾਡੇ ਬਹਾਦਰ ਜਵਾਨਾਂ ਨੂੰ ਸ਼ਹੀਦ ਕੀਤਾ ਹੈ। ਦਰਦ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਮੈਂ ਉਨ੍ਹਾਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।
ਗੌਤਮ ਗੰਭੀਰ ਨੇ ਸੋਸ਼ਲ ਮੀਡੀਆ 'ਤੇ ਕੀਤਾ ਦਰਦ ਬਿਆਨ
ਹਾਂ, ਵੱਖਵਾਦੀਆਂ ਨਾਲ ਗੱਲ ਕਰਦੇ ਹਾਂ। ਹਾਂ, ਪਾਕਿਸਤਾਨ ਨਾਲ ਵੀ ਗੱਲਬਾਤ ਕਰਦੇ ਹਾਂ ਪਰ ਇਸ ਵਾਰ ਗੱਲਬਾਤ ਟੇਬਲ 'ਤੇ ਨਹੀਂ ਹੋ ਸਕਦੀ, ਸਗੋਂ ਹੁਣ ਯੁੱਧ ਦੇ ਮੈਦਾਨ 'ਚ ਹੋਣੀ ਚਾਹੀਦੀ ਹੈ। ਸ੍ਰੀਨਗਰ-ਜੰਮੂ ਹਾਈਵੇ ਬਲਾਸਟ 'ਚ ਸੀ.ਆਰ.ਪੀ.ਐੱਫ. ਦੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ।
ਵਿਰਾਟ ਕੋਹਲੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਵਿਰਾਟ ਕੋਹਲੀ ਨੇ ਲਿਖਿਆ ਕਿ ਉਹ ਪੁਲਵਾਮਾ ਹਮਲੇ ਦੀ ਖਬਰ ਸੁਣ ਕੇ ਸਦਮੇ ਹਨ, ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਜ਼ਖਮੀਆਂ ਦੇ ਜਲਦ ਠੀਕ ਹੋਣ ਲਈ ਅਰਦਾਸ ਵੀ ਕੀਤੀ।
ਧਵਨ ਨੇ ਵੀ ਜਤਾਈ ਹਮਦਰਦੀ
ਉਨ੍ਹਾਂ ਲਿਖਿਆ ਕਿ ਉਹ ਪੁਲਵਾਮਾ ਹਮਲੇ ਦੀ ਖਬਰ ਸੁਣ ਕੇ ਬੇਹੱਦ ਦੁਖੀ ਤੇ ਪਰੇਸ਼ਾਨ ਹਨ ਤੇ ਉਨ੍ਹਾਂ ਨੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਨੇ ਜਵਾਨਾਂ ਦੇ ਪਰਿਵਾਰਾਂ ਲਈ ਹਮਦਰਦੀ ਜਤਾਈ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ।
ਵੀ.ਵੀ. ਐੱਸ. ਲਕਸ਼ਮਣ ਨੇ ਲਿਖਿਆ
ਵੀ.ਵੀ.ਐੱਸ. ਲਕਸ਼ਮਣ ਨੇ ਲਿਖਿਆ ਕਿ ਪੁਲਵਾਮਾ ਹਮਲੇ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਹੋਇਆ। ਇਸ ਹਮਲੇ 'ਚ ਸਾਡੇ ਕਈ ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਲਿਖਿਆ ਉਹ ਜ਼ਖਮੀਆਂ ਦੇ ਜਲਦ ਤੋਂ ਜਲਦ ਤੰਦਰੁਸਤ ਹੋਣ ਦੀ ਅਰਦਾਸ ਕਰਦੇ ਹਨ।
ਹਰਭਜਨ ਸਿੰਘ ਨੇ ਲਿਖਿਆ
ਹਰਭਜਨ ਸਿੰਘ ਨੇ ਲਿਖਿਆ ਕਿ ਮੇਰਾ ਦਿਲ ਸ਼ਹੀਦ ਜਵਾਨਾਂ ਲਈ ਬਹੁਤ ਦੁਖੀ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਸਾਰਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਹੈ, ਜਿਨ੍ਹਾਂ ਨੇ ਅੱਜ ਆਪਣੇ ਬੇਟੇ, ਪਤੀ, ਪਿਤਾ ਜਾਂ ਭਰਾ ਨੂੰ ਗੁਆ ਦਿੱਤਾ।
ਰੈਨਾ ਨੇ ਲਿਖਿਆ
ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ ਦੇ ਮਾਰੇ ਜਾਣ ਦੀ ਖਬਰ ਤੋਂ ਹੈਰਾਨ ਤੇ ਪਰੇਸ਼ਾਨ ਹਾਂ। ਸ਼ਹੀਦਾਂ ਦੇ ਪਰਿਵਾਰਾਂ ਲਈ ਮੈਂ ਅਰਦਾਸ ਕਰਦਾ ਹਾਂ।
ਯੋਗੇਸ਼ਵਰ ਨੇ ਲਿਖਿਆ
ਹੁਣ ਇਸ ਹਮਲੇ ਖਿਲਾਫ ਸਖਤ ਕਦਮ ਚੁੱਕਣਾ ਸਮਾਂ ਆ ਗਿਆ ਹੈ। ਭਾਰਤ ਦੇਸ਼ ਦਾ ਜੋ ਵਿਅਕਤੀ ਅੱਤਵਾਦੀਆਂ ਦਾ ਪੱਖ ਲਵੇਗਾ ਉਸ ਨੂੰ ਵੀ ਗੋਲੀ ਮਾਰ ਦਿੱਤੀ ਜਾਵੇ, ਹੁਣ ਬਸ ਇਕ ਇਹ ਹੀ ਰਾਸਤਾ ਹੈ। ਹਿੰਸਾ ਦਾ ਅੰਤ ਹੁਣ ਹਿੰਸਾ ਨਾਲ ਹੀ ਹੋ ਸਕਦਾ ਹੈ। ਮੇਰਾ ਸਾਰੇ ਸ਼ਹੀਦ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜੈ ਹਿੰਦ, ਜੈ ਭਾਰਤ