ਗੋਲਫ : ਪੁਖਰਾਜ ਗਿਲ ਤੇ ਮਨੂ ਨੇ ਬਣਾਈ ਸਾਝੇ ਤੌਰ ''ਤੇ ਬੜ੍ਹਤ
Friday, Sep 03, 2021 - 10:30 PM (IST)
ਹੈਦਰਾਬਾਦ- ਲੁਧਿਆਣਾ ਦੇ ਪੁਖਰਾਜ ਸਿੰਘ ਗਿਲ ਅਤੇ ਗੁਰੂਗ੍ਰਾਮ ਦੇ ਮਨੂ ਗਨਦਾਸ ਨੇ ਪਹਿਲੇ ਦਿਨ ਵੀਰਵਾਰ ਨੂੰ ਸੱਤ ਅੰਡਰ-64 ਦਾ ਸ਼ਾਨਦਾਰ ਕਾਰਡ ਖੇਡ ਕੇ ਗੋਲਕੋਂਡਾ ਮਾਸਟਰਸ ਤੇਲੰਗਾਨਾ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ।
ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)
24 ਸਾਲਾ ਪੁਖਰਾਜ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ਦਾ ਸਰਵਸ੍ਰੇਸ਼ਠ ਰਾਊਂਡ ਖੇਡਿਆ। ਪੁਖਰਾਜ ਦੇ ਛੋਟੇ ਭਰਾ ਦਿਗਰਾਜ ਸਿੰਘ ਗਿਲ ਨੇ 14ਵੇਂ ਹਾਲ 'ਤੇ ਈਗਲ ਖੇਡਿਆ ਅਤੇ 66 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਦਿਗਰਾਜ ਦੇ ਨਾਲ ਨੋਇਡਾ ਦੇ ਅਮਰਦੀਪ ਸਲਿਕ ਵੀ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।