ਪੁਜਾਰਾ 1 ਦੌੜ ''ਤੇ ਆਊਟ, ਸੌਰਾਸ਼ਟਰ ਲੜਖੜਾਇਆ

Tuesday, Feb 05, 2019 - 03:50 AM (IST)

ਪੁਜਾਰਾ 1 ਦੌੜ ''ਤੇ ਆਊਟ, ਸੌਰਾਸ਼ਟਰ ਲੜਖੜਾਇਆ

ਨਾਗਪੁਰ- ਭਾਰਤ ਦਾ ਸਭ ਤੋਂ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਸੋਮਵਾਰ ਸਿਰਫ ਇਕ ਦੌੜ ਬਣਾ ਕੇ ਆਊਟ ਹੋ ਗਿਆ ਤੇ ਉਸ ਦੀ ਟੀਮ ਸੌਰਾਸ਼ਟਰ ਸਾਬਕਾ ਚੈਂਪੀਅਨ ਵਿਦਰਭ ਵਿਰੁੱਧ ਲੜਖੜਾ ਗਈ। ਸੌਰਾਸ਼ਟਰ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਗੁਆ ਕੇ 158 ਦੌੜਾਂ ਬਣਾ ਲਈਆਂ ਹਨ ਤੇ ਉਹ ਵਿਦਰਭ ਦੀਆਂ 312 ਦੌੜਾਂ ਦੇ ਸਕੋਰ ਤੋਂ 154 ਦੌੜਾਂ ਪਿੱਛੇ ਹੈ।
ਵਿਦਰਭ ਨੇ ਸਵੇਰੇ 7 ਵਿਕਟਾਂ 'ਤੇ 200 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਹਿਲੀ ਪਾਰੀ 112 ਦੌੜਾਂ ਹੋਰ ਜੋੜ ਕੇ 312 ਦੌੜਾਂ 'ਤੇ ਖਤਮ ਹੋਈ। ਅਕਸ਼ੈ ਕਾਰਨਵਾਰ ਨੇ 31 ਤੇ ਅਕਸ਼ੈ ਵਖਾਰੇ ਨੇ ਜ਼ੀਰੋ ਤੋਂ ਪਾਰੀ ਨੂੰ ਅੱਗੇ ਵਧਾਇਆ। ਦੋਵੇਂ ਟੀਮ ਦੇ ਸਕੋਰ ਨੂੰ 274 ਦੌੜਾਂ ਤੱਕ ਲੈ ਗਏ। ਚੇਤਨ ਸਕਾਰੀਆ ਨੇ ਵਖਾਰੇ ਨੂੰ ਬੋਲਡ ਕੀਤਾ। ਵਖਾਰੇ ਨੇ 78 ਗੇਂਦਾਂ 'ਤੇ 34 ਦੌੜਾਂ ਵਿਚ 3 ਚੌਕੇ ਲਾਏ।
ਕਾਰਨਵਾਰ ਨੇ ਫਿਰ ਉਮੇਸ਼ ਯਾਦਵ (13) ਨਾਲ 9ਵੀਂ ਵਿਕਟ ਲਈ 25 ਦੌੜਾਂ ਤੇ ਰਜਨੀਸ਼ ਗੁਰਬਾਨੀ (6) ਨਾਲ ਆਖਰੀ ਵਿਕਟ ਲਈ 13 ਦੌੜਾਂ ਜੋੜੀਆਂ। ਕਾਰਨਵਾਰ 160 ਗੇਂਦਾਂ ਵਿਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤਿਆ। ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਤ ਨੇ 54 ਦੌੜਾਂ 'ਤੇ 3 ਵਿਕਟਾਂ, ਸਕਾਰੀਆ ਨੇ 44 ਦੌੜਾਂ 'ਤੇ 2 ਵਿਕਟਾਂ ਤੇ ਕਮਲੇਸ਼ ਮਕਵਾਨਾ ਨੇ 58 ਦੌੜਾਂ 'ਤੇ 2 ਵਿਕਟਾਂ ਲਈਆਂ।
ਸੌਰਾਸ਼ਟਰ ਦੀ ਪਾਰੀ ਵਿਚ ਓਪਨਰ ਤੇ ਵਿਕਟਕੀਪਰ ਸਨੇਲ ਪਟੇਲ ਨੇ 160 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ ਅਜੇਤੂ 87 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਸੰਭਾਲੀ ਰੱਖਿਆ। ਜ਼ਬਰਦਸਤ ਫਾਰਮ ਵਿਚ ਚੱਲ ਰਹੇ ਪੁਜਾਰਾ ਨੂੰ ਅਦਿੱਤਿਆ ਸਰਵਟੇ ਨੇ ਵਸੀਮ ਜਾਫਰ ਹੱਥੋਂ ਕੈਚ ਕਰਵਾਇਆ। ਪੁਜਾਰਾ ਨੇ 11 ਗੇਂਦਾਂ ਵਿਚ 1 ਦੌੜ ਬਣਾਈ। ਹਾਰਦਿਕ ਦੇਸਾਈ 10, ਸ਼ਿਵਰਾਜ ਜਡੇਜਾ 18, ਅਰਪਿਤ ਵਾਸਵਦਾ 13 ਤੇ ਸ਼ੇਲਡਨ ਜੈਕਸਨ 9 ਦੌੜਾਂ ਬਣਾ ਕੇ ਆਊਟ ਹੋਇਆ। ਸਟੰਪਸ ਦੇ ਸਮੇਂ ਪਟੇਲ ਨਾਲ ਪ੍ਰੇਰਕ ਮਾਕੰਡ 16 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ। ਵਿਦਰਭ ਵਲੋਂ ਸਰਵਟੇ ਨੇ 55 ਦੌੜਾਂ 'ਤੇ 3 ਵਿਕਟਾਂ ਤੇ ਵਖਾਰੇ ਨੇ 42 ਦੌੜਾਂ 'ਤੇ ਦੋ ਵਿਕਟਾਂ ਲਈਆਂ।


Related News