ਪੀ.ਐੱਸ.ਐੱਲ. 2021 ਜੂਨ ’ਚ ਫਿਰ ਤੋਂ ਹੋਵੇਗੀ ਸ਼ੁਰੂ

03/20/2021 4:34:23 AM

ਕਰਾਚੀ– ਖਿਡਾਰੀਆਂ ਤੇ ਸਹਾਇਕ ਸਟਾਫ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵਿਚਾਲੇ ਹੀ ਰੋਕਿਆ ਗਿਆ ਪਾਕਿਸਾਤਨ ਸੁਪਰ ਲੀਗ (ਪੀ. ਐੱਸ. ਐੱਲ.) ਦਾ ਮੌਜੂਦਾ ਸੈਸ਼ਨ ਜੂਨ ਵਿਚ ਫਿਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ 23 ਮਈ ਨੂੰ ਇਕ ਹਫਤੇ ਦਾ ਇਕਾਂਤਵਾਸ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਨਿਰਾਧਰਿਤ ਪ੍ਰੋਟੋਕਾਲ ਦੇ ਤਹਿਤ ਮੈਚ ਖੇਡੇ ਜਾਣਗੇ।

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.ਬੀ.) ਨੇ ਟੂਰਨਾਮੈਂਟ ਲਈ ਦੋ ਬਦਲ ਤਿਆਰ ਕੀਤੇ ਹਨ। ਪਹਿਲੇ ਬਦਲ ਦੀ ਗੱਲ ਕਰੀਏ ਤਾਂ ਇਸ ਵਿਚ 6 ਜੂਨ ਤੋਂ ਮੁਕਾਬਲਾ ਸ਼ੁਰੂ ਹੋਵੇਗਾ ਤੇ ਹਰ ਦਿਨ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ ਤੇ 20 ਜੂਨ ਨੂੰ ਫਾਈਨਲ ਖੇਡਿਆ ਜਾਵੇਗਾ ਜਦਕਿ ਦੂਜੇ ਬਦਲ ਦੇ ਹਿਸਾਬ ਨਾਲ 2 ਜੂਨ ਤੋਂ ਮੁਕਾਬਲਾ ਸ਼ੁਰੂ ਹੋਵੇਗਾ ਤੇ ਹਰ ਦਿਨ ਇਕ ਮੈਚ ਆਯੋਜਿਤ ਹੋਵੇਗਾ ਤੇ 20 ਜੂਨ ਨੂੰ ਫਾਈਨਲ ਹੋਵੇਗਾ। ਫ੍ਰੈਂਚਾਈਜ਼ੀਆਂ ਵੀ ਇਸ ਬਦਲ ਨੂੰ ਪਹਿਲ ਦੇ ਰਹੀਆ ਹਨ। ਪਹਿਲੇ ਬਦਲ ਦੇ ਹਿਸਾਬ ਨਾਲ 10 ਦਿਨ ਵਿਚ 16 ਮੁਕਾਬਲੇ ਖੇਡੇ ਜਾਣਗੇ, ਜਿਸ ਤੋਂ ਬਾਅਦ ਦੋ ਦਿਨਾਂ ਵਿਚ ਫਾਈਨਲ ਸਮੇਤ ਤਿੰਨ ਪਲੇਅ ਆਫ ਮੁਕਾਬਲੇ ਹੋਣਗੇ।

ਦੂਜੇ ਬਦਲ ਵਿਚ 13 ਦਿਨਾਂ ਵਿਚ 16 ਮੈਚ ਖੇਡੇ ਜਾਣਗੇ ਹਾਲਾਂਕਿ ਅਜੇ ਸਮਾਂ ਤੇ ਇਕਾਂਤਵਾਸ ਦੇ ਦਿਨਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਜਾਰੀ ਹੈ। ਪੀ. ਐੱਸ. ਐੱਲ. ਮੈਨੇਜਮੈਂਟ ਜਲਦ ਹੀ ਇਸ ’ਤੇ ਆਖਰੀ ਫੈਸਲਾ ਲਵੇਗੀ। ਪੀ. ਸੀ. ਬੀ. ਤੇ ਵੱਖ-ਵੱਖ ਫ੍ਰੈਂਚਾਈਜ਼ੀਆਂ ਵਿਚਾਲੇ ਬੀਤੇ ਦਿਨੀਂ ਹੋਈ ਵਰਚੁਅਲ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਸੀ ਤੇ ਸਾਰੇ ਪੱਖਾਂ ਨੇ ਢਾਈ ਮਹੀਨੇ ਦੇ ਅੰਦਰ ਕਰਾਚੀ ਵਿਚ ਟੂਰਨਾਮੈਂਟ ਦੁਬਾਰਾ ਸ਼ੁਰੂ ਹੋਣ ਨੂੰ ਲੈ ਕੇ ਖੁਸ਼ੀ ਜਤਾਈ ਸੀ।
 


Inder Prajapati

Content Editor

Related News