PSL ਸਪਾਟ ਫਿਕਸਿੰਗ : ਇਸ ਪਾਕਿ ਖਿਡਾਰੀ ਨੂੰ 17 ਮਹੀਨਿਆਂ ਦੀ ਹੋਈ ਜੇਲ

02/08/2020 1:42:35 PM

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਸਪਾਟ ਫਿਕਸਿੰਗ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 17 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜਮਸ਼ੇਦ ਨੂੰ ਬ੍ਰਿਟਿਸ਼ ਨਾਗਰਿਕ ਯੂਸੁਫ ਅਨਵਰ ਅਤੇ ਮੁਹੰਮਦ ਏਜਾਜ਼ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਸ਼ੁਰੁਆਤ ਵਿਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ 'ਤੇ ਪੀ. ਐੱਸ. ਐੱਲ. 2018 ਦੌਰਾਨ ਇਸਲਾਮਾਬਾਦ ਯੂਨਾਈਟਿਡ ਅਤੇ ਪੇਸ਼ਾਵਰ ਜਾਲਮੀ ਵਿਚਾਲੇ ਦੁਬਈ ਵਿਚ ਖੇਡੇ ਗਏ ਮੈਚ ਦੌਰਾਨ ਖਿਡਾਰੀਆਂ ਨੂੰ ਜਾਣਬੁੱਝ ਕੇ ਖਰਾਬ ਖੇਡਣ ਲਈ ਭੜਕਾਉਣ ਦਾ ਦੋਸ਼ ਹੈ। ਜਮਸ਼ੇਦ ਨੂੰ ਪਿਛਲੇ ਸਾਲ ਦਸੰਬਰ ਵਿਚ ਸੁਣਵਾਈ ਦੌਰਾਨ ਦੋਸ਼ੀ ਪਾਇਅ ਗਿਆ ਸੀ। ਪੀ. ਸੀ. ਬੀ. ਨੇ ਉਨ੍ਹਾਂ 'ਤੇ ਅਗਸਤ 2018 ਵਿਚ 10 ਸਾਲ ਦੀ ਪਾਬੰਦੀ ਲਗਾ ਦਿੱਤੀ ਸੀ। ਅਨਵਰ ਨੂੰ 40 ਮਹੀਨੇ ਅਤੇ ਏਜਾਜ਼ ਨੂੰ 30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।

ਪਾਕਿ ਲਈ 68 ਕੌਮਾਂਤਰੀ ਮੈਚ ਖੇਡ ਚੁੱਕੇ ਹਨ ਜਮਸ਼ੇਦ
PunjabKesari
ਉੱਥੇ ਹੀ ਹੁਣ ਸੈਂਟ੍ਰਲ ਇੰਗਲੈਂਡ ਦੇ ਵਾਲਸਾਲ ਵਿਚ ਰਹਿਣ ਵਾਲੇ ਜਮਸ਼ੇਦ ਨੇ ਪਾਕਿਸਤਾਨ ਲਈ 2 ਟੈਸਟ, 48 ਵਨਡੇ ਅਤੇ 18 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਪਿਛਲੀ ਸੁਣਵਾਈ ਵਿਚ ਇਸ ਸਾਜਿਸ਼ ਵਿਚ ਆਪਣੀ ਭੂਮਿਕਾ ਸਵੀਕਾਰ ਕੀਤੀ ਸੀ। ਇਨ੍ਹਾਂ ਤਿੰਨਾਂ ਨੂੰ ਸਜ਼ਾ ਸੁਣਾਉਂਦਿਆਂ ਨਾਰਥ ਵੈਸਟ ਲੰਡਨ ਦੇ ਮੈਨਚੈਸਟਰ ਕ੍ਰਾਊਨ ਕੋਰਟ ਦੀ ਜੱਜ ਰਿਚਰਡ ਮੈਂਸੇਲ ਨੇ ਕਿਹਾ ਕਿ ਅਨਵਰ ਅਤੇ ਏਜਾਜ਼ ਇਸ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਸਨ। ਉਸ ਨੇ ਕਿਹਾ ਕਿ ਜਮਸ਼ੇਦ ਵਿਤੀ ਇਨਾਮ ਦੀ ਲਾਲਚ ਅੱਗੇ ਝੁੱਕ ਗਏ। ਨਿਰਾਸ਼ਾਜਨਕ ਗੱਲ ਇਹ ਹੈ ਕਿ ਕ੍ਰਿਕਟ ਦੇ ਖੇਡ ਵਿਚ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਲੰਬੇ ਸਮੇਂ ਤੋਂ ਹੋ ਰਿਹਾ ਹੈ।

PunjabKesari


Related News