PSL : ਪੇਸ਼ਾਵਰ ਜ਼ਾਲਮੀ ਨੇ ਕਵੇਟਾ ਗਲੈਡੀਏਟਰਸ ਨੂੰ 5 ਵਿਕਟਾਂ ਨਾਲ ਹਰਾਇਆ

Saturday, Jan 29, 2022 - 12:27 PM (IST)

PSL : ਪੇਸ਼ਾਵਰ ਜ਼ਾਲਮੀ ਨੇ ਕਵੇਟਾ ਗਲੈਡੀਏਟਰਸ ਨੂੰ 5 ਵਿਕਟਾਂ ਨਾਲ ਹਰਾਇਆ

ਕਰਾਚੀ- ਤਜਰਬੇਕਾਰ ਸ਼ੋਏਬ ਮਲਿਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪੇਸ਼ਾਵਰ ਜ਼ਾਲਮੀ ਨੇ ਪਾਕਿਸਤਾਨ ਸੁਪਰ ਲੀਗ ਦੇ ਮੈਚ 'ਚ ਕਵੇਟਾ ਗਲੈਡੀਏਟਰਸ ਨੂੰ ਪੰਜ ਵਿਕਟਾਂ ਨਾਲ ਹਰਾਇਆ। ਮਲਿਕ ਨੇ ਮੋਰਚੇ ਦੀ ਅਗਵਾਈ ਕਰਦੇ ਹੋਏ 32 ਗੇਂਦ 'ਚ ਅਜੇਤੂ 48 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਦੀ ਟੀਮ ਨੇ 19.4 ਓਵਰ 'ਚ 5 ਵਿਕਟਾਂ 'ਤੇ 191 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਨਿਯਮਿਤ ਕਪਤਾਨ ਵਹਾਬ ਰਿਆਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮਲਿਕ ਇਸ ਮੈਚ 'ਚ ਕਪਤਾਨੀ ਕਰ ਰਹੇ ਸਨ।

ਇਹ ਵੀ ਪੜ੍ਹੋ  : 16 ਸਾਲ ਦੇ ਕਰੀਅਰ 'ਚ ਇਸ ਭਾਰਤੀ ਗੇਂਦਬਾਜ਼ ਨੇ ਨਹੀਂ ਸੁੱਟੀ ਇਕ ਵੀ No Ball, ਨਾਂ ਜਾਣ ਕੇ ਹੋ ਜਾਵੋਗੇ ਹੈਰਾਨ

ਖੱਬੇ ਹੱਥ ਦੇ ਬੱਲੇਬਾਜ਼ ਹੁਸੈਨ ਤਲਤ ਨੇ 29 ਗੇਂਦ 'ਚ 52 ਦੌੜਾਂ ਬਣਾਈਆਂ ਤੇ ਮਲਿਕ ਨਾਲ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਗਏ ਕਵੇਟਾ ਨੇ ਚਾਰ ਵਿਕਟਾਂ 'ਤੇ 190 ਦੌੜਾਂ ਬਣਾਈਆਂ। ਇੰਗਲੈਂਡ ਦੇ 20 ਸਾਲਾ ਵਿਲ ਸਮੀਡ ਨੇ 62 ਗੇਂਦ 'ਚ 11 ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਪਾਰੀ ਖੇਡੀ। ਜਦਕਿ ਅਹਿਸਾਨ ਅਲੀ ਨੇ 73 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੇ ਵਿਕਟ ਲਈ 155 ਦੌੜਾਂ ਦੀ ਸਾਂਝੇਦਾਰੀ ਕੀਤੀ। ਲੈੱਗ ਸਪਿਨਰ ਉਸਮਾਨ ਕਾਦਿਰ ਨੇ ਦੋਵੇਂ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ।

ਇਹ ਵੀ ਪੜ੍ਹੋ  : ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਚੰਗੇ ਹੱਥਾਂ 'ਚ : ਡੈਰੇਨ ਸੈਮੀ

ਤੇਜ਼ ਗੇਂਦਬਾਜ਼ ਸਮੀਨ ਗੁਲ ਨੇ ਵੀ 41 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਨ੍ਹਾਂ ਨੇ ਸਮੀਡ ਨੂੰ ਸੈਂਕੜਾ ਜੜਨ ਤੋਂ ਰੋਕਦੇ ਹੋਏ ਡੀਪ ਮਿਡਵਿਕਟ 'ਤੇ ਕੈਚ ਲਿਆ। ਜਵਾਬ 'ਚ ਆਸਟਰੇਲੀਆ ਦੇ ਜੇਮਸ ਫਾਕਨੇਰ ਨੇ ਤਲਤ ਨੂ 17ਵੇਂ ਓਵਰ 'ਚ ਆਊਟ ਕੀਤਾ ਉਦੋਂ ਪੇਸ਼ਾਵਰ ਨੂੰ ਤਿੰਨ ਓਵਰ 'ਚ 32 ਦੌੜਾਂ ਦੀ ਲੋੜ ਸੀ। ਮਲਿਕ ਨੇ ਫਾਕਨੇਰ ਦੇ ਅਗਲੇ ਓਵਰ 'ਚ 2 ਛੱਕੇ ਤੇ ਇਕ ਚੌਕਾ ਲਾ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News