ਓਲੰਪਿਕ ਖੇਡਾਂ ਰੱਦ ਕਰਨ ਨੂੰ ਲੈ ਕੇ ਟੋਕੀਓ ’ਚ ਜ਼ਬਰਦਸਤ ਪ੍ਰਦਰਸ਼ਨ
Friday, Jul 23, 2021 - 03:33 PM (IST)
ਟੋਕੀਓ (ਭਾਸ਼ਾ) : ਕਰੀਬ 50 ਪ੍ਰਦਰਸ਼ਨਕਾਰੀਆਂ ਨੇ ਓਲੰਪਿਕ ਰੱਦ ਕਰਨ ਦੀ ਮੰਗ ਨੂੰ ਲੈ ਕੇ ਟੋਕੀਓ ਵਿਚ ਪ੍ਰਦਰਸ਼ਨ ਕੀਤਾ, ਜਦੋਂਕਿ ਉਦਘਾਟਨ ਸਮਾਰੋਹ ਸ਼ੁੱਕਰਵਾਰ ਦੀ ਸ਼ਾਮ ਨੂੰ ਹੋਣਾ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਦਾ ਹੋਇਆ ਸ਼ਾਨਦਾਰ ਆਗਾਜ਼ ਪਰ ਕੋਰੋਨਾ ਦਾ ਸਾਇਆ ਬਰਕਰਾਰ, 100 ਤੋਂ ਟੱਪੇ ਕੁੱਲ ਮਾਮਲੇ
ਪ੍ਰਦਰਸ਼ਨਕਾਰੀ ਟੋਕੀਓ ਮੈਟ੍ਰੋਪੋਲੀਟਨ ਪ੍ਰਸ਼ਾਸਨ ਦੀ ਇਮਾਰਤ ਦੇ ਬਾਹਰ ‘ਨੋ ਟੂ ਓਲੰਪਿਕਸ’ ਅਤੇ ‘ਸੇਵ ਪੀਪਲ ਲਾਈਵਸ’ ਦੇ ਨਾਅਰੇ ਲਗਾਉਂਦੇ ਹੋਏ ਇਕੱਠੇ ਹੋਏ। ਉਨ੍ਹਾਂ ਨੇ ਸਾਈਨ ਬੋਰਡ ਫੜੇ ਹੋਏ ਸਨ, ਜਿਸ ’ਤੇ ‘ਕੈਂਸਲ ਦਿ ਓਲੰਪਿਕਸ’ ਲਿਖਿਆ ਸੀ।
ਕੋਰੋਨਾ ਮਹਾਮਾਰੀ ਦੌਰਾਨ ਇਕ ਸਾਲ ਦੀ ਦੇਰੀ ਨਾਲ ਇਹ ਖੇਡਾਂ ਦਰਸ਼ਕਾਂ ਦੇ ਬਿਨਾਂ ਹੋਣਗੀਆਂ। ਇਸ ਤੋਂ ਇਕ ਦਿਨ ਪਹਿਲਾਂ ਹੀ ਟੋਕੀਓ ਵਿਚ ਪਿਛਲੇ 6 ਮਹੀਨੇ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ।
ਉਦਘਾਟਨੀ ਸਮਾਰੋਹ ਜ਼ਿਆਦਾਤਰ ਦਰਸ਼ਕਾਂ ਤੋਂ ਬਿਨਾਂ ਕੋਰੋਨ ਵਾਇਰਸ ਫੈਲਣ ਨੂੰ ਰੋਕਣ ਲਈ ਆਯੋਜਿਤ ਕੀਤਾ ਜਾਵੇਗਾ, ਹਾਲਾਂਕਿ ਕੁਝ ਅਧਿਕਾਰੀ, ਮਹਿਮਾਨ ਅਤੇ ਮੀਡੀਆ ਕਰਮੀ ਇਸ ਵਿਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: Tokyo Olympics 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਦੀਪਿਕਾ ਕੁਮਾਰੀ ਨੇ ਹਾਸਲ ਕੀਤਾ 9ਵਾਂ ਰੈਂਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।