ਹਲਧਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਤੋਂ ਹਟਣ ਦਾ ਦੁਖ

Saturday, Oct 12, 2019 - 11:31 AM (IST)

ਹਲਧਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਤੋਂ ਹਟਣ ਦਾ ਦੁਖ

ਕੋਲਕਾਤਾ— ਭਾਰਤੀ ਫੁੱਟਬਾਲ ਟੀਮ ਦੀ ਡਿਫੈਂਸ ਲਾਈਨ ਦੇ ਤਜਰਬੇਕਾਰ ਖਿਡਾਰੀ ਪ੍ਰਣਯ ਹਲਧਰ ਨੇ ਕਿਹਾ ਕਿ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ 15 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਵਿਸ਼ਵ ਕੁਆਲੀਫਾਇਰ ਦੇ ਘਰੇਲੂ ਮੁਕਾਬਲੇ ਤੋਂ ਬਾਹਰ ਹੋਣ ਨਾਲ ਉਹ ਨਿਰਾਸ਼ ਹਨ। ਇਸ ਮੈਚ ਨੂੰ ਇੱਥੇ ਦੇ ਸਾਲਟਲੇਕ ਸਟੇਡੀਅਮ 'ਚ ਖੇਡਿਆ ਜਾਵੇਗਾ।

ਸ਼ਹਿਰ 'ਚ ਲਗਭਗ ਅੱਠ ਸਾਲ ਦੇ ਬਾਅਦ ਕੋਈ ਕੌਮਾਂਤਰੀ ਮੁਕਾਬਲੇ ਦਾ ਆਯੋਜਨ ਹੋਵੇਗਾ। ਇਸ ਤੋਂ ਪਹਿਲਾਂ ਕੋਲਕਾਤਾ ਨੇ 2011 ਦੇ ਦੋਸਤਾਨਾ ਮੈਚ ਲਈ ਮਲੇਸ਼ੀਆ ਦੀ ਮੇਜ਼ਬਾਨੀ ਕੀਤੀ ਸੀ। 6 ਮਹੀਨੇ ਪਹਿਲਾਂ ਏ. ਐੱਫ. ਸੀ. ਏਸ਼ੀਆਈ ਕੱਪ 'ਚ ਭਾਰਤ ਦੀ ਕਪਤਾਨੀ ਕਰਨ ਵਾਲੇ ਹਲਧਰ ਨੇ ਕਿਹਾ, ''ਬੇਸ਼ਕ, ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਟੀਮ 'ਚ ਜਗ੍ਹਾ ਨਹੀਂ ਬਣਾ ਸਕਿਆ।'' 26 ਸਾਲਾ ਇਸ ਖਿਡਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਮੇਰੇ ਜੱਦੀ ਸ਼ਹਿਰ 'ਚ ਕੌਮਾਂਤਰੀ ਮੁਕਾਬਲੇ ਦਾ ਆਯੋਜਨ ਖਾਸ ਚੀਜ਼ ਹੈ ਅਤੇ ਮੈਂ ਇਸ ਮੁਕਾਬਲੇ ਦਾ ਹਿੱਸਾ ਨਹੀਂ ਹੋਣ ਤੋਂ ਨਿਰਾਸ਼ ਹਾਂ।''


author

Tarsem Singh

Content Editor

Related News