Pro League Hockey : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
Monday, Jun 12, 2023 - 04:32 PM (IST)
![Pro League Hockey : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ](https://static.jagbani.com/multimedia/2023_6image_16_30_461617296indianmenhockeyteam.jpg)
ਇੰਡੋਹੋਵਨ (ਨੀਦਰਲੈਂਡ) : ਭਾਰਤ ਨੇ ਐਫ. ਆਈ. ਐਚ. ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਅਰਜਨਟੀਨਾ ਨੂੰ 2-1 ਨੂੰ ਹਰਾ ਦਿੱਤਾ। ਭਾਰਤ ਲਈ ਅਕਾਸ਼ਦੀਪ ਨੇ ਦੂਜੇ ਤੇ ਸੁਖਜੀਤ ਸਿੰਘ ਨੇ 14ਵੇਂ ਮਿੰਟ ’ਚ ਫੀਲਡ ਗੋਲ ਕੀਤੇ। ਦੂਜੇ ਪਾਸੇ ਅਰਜਨਟੀਨਾ ਲਈ ਇਕਲੋਤਾ ਗੋਲ ਲੁਕਾਚ ਟੋਸਕਾਨੀ ਨੇ 58ਵੇਂ ਮਿੰਟ ’ਚ ਦਾਗਿਆ।
ਮੈਚ ਦੌਰਾਨ ਆਕਾਸ਼ਦੀਪ ਨੇ ਦੂਜੇ ਹੀ ਮਿੰਟ ’ਚ ਗੋਲ ਦਾਗ ਦੇ ਭਾਰਤ ਨੂੰ ਲੀਡ ਦਿਵਾ ਦਿੱਤੀ। ਅਰਜਨਟੀਨਾ ਦੇ ਜਵਾਬੀ ਹਮਲੇ ਭਾਰਤੀ ਰੱਖਿਅਕਾਂ ਨੇ ਨਾਕਾਮ ਕਰ ਦਿੱਤੇ। ਭਾਰਤ ਲਈ ਦੂਜਾ ਗੋਲ ਸੁਖਜੀਤ ਸਿੰਘ ਨੇ ਕੀਤਾ। ਅਰਜਨਟੀਨਾ ਨੇ ਚੌਥੇ ਤੇ ਆਖਰੀ ਕੁਆਰਟਰ ’ਚ ਟੋਸਕਾਨੀ ਰਾਹੀਂ ਗੋਲ ਕਰ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤ 30 ਅੰਕਾਂ ਨਾਲ ਅੰਕ ਸੂਚੀ ਵਿਚ ਸਿਖਰ 'ਤੇ ਬਰਕਰਾਰ ਹੈ।