ਪ੍ਰੋ ਕਬੱਡੀ ਲੀਗ : ਯੂ ਮੁੰਬਾ ਨੇ ਜੈਪੁਰ ਨੂੰ 39-32 ਨਾਲ ਹਰਾਇਆ

10/17/2018 2:16:00 PM

ਚੇਨਈ— ਸਿਧਾਰਥ ਦੇਸਾਈ ਦੇ 13 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ-2018 ਦੇ 6ਵੇਂ ਸੀਜ਼ਨ 'ਚ ਬੁੱਧਵਾਰ ਨੂੰ 39-32 ਨਾਲ ਹਰਾ ਦਿੱਤਾ। ਮੁੰਬਈ ਦੀ ਜੋਨ 'ਏ' 'ਚ 2 ਮੈਚਾਂ 'ਚ ਇਹ ਪਹਿਲੀ ਜਿੱਤ ਹੈ। ਉਸ ਨੇ ਆਪਣਾ ਪਹਿਲਾ ਮੁਕਾਬਲਾ ਟਾਈ ਖੇਡਿਆ ਸੀ। ਦੂਜੀ ਪਾਸੇ ਜੈਪੁਰ ਦੀ ਟੂਰਨਾਮੈਂਟ 'ਚ ਹਾਰ ਨਾਲ ਸ਼ੁਰੂਆਤ ਹੋਈ ਹੈ। ਮੁੰਬਈ ਦੀ ਜਿੱਤ ਦੇ ਹੀਰੋ ਸਿਧਾਰਥ ਜਿਸ ਨੇ 17 ਰੇਡਾਂ 'ਚ 13 ਅੰਕਾਂ ਹਾਸਲ ਕੀਤੇ ਜਦਕਿ ਜੈਪੁਰ ਵਲੋਂ ਨਿਤਿਨ ਰਾਵਲ ਨੇ 8 ਅੰਕ ਹਾਸਲ ਕੀਤੇ। ਮੁੰਬਈ ਨੇ ਰੇਡ ਨਾਲ 22 ਅੰਕ ਤੇ ਡਿਫੇਂਸ ਨਾਲ 10 ਅੰਕ ਹਾਸਲ ਕੀਤੇ। ਜੈਪੁਰ ਨੇ ਰੇਡ ਨਾਲ 14 ਤੇ ਡਿਫੇਂਸ ਨਾਲ 10 ਅੰਕ ਹਾਸਲ ਕੀਤੇ।
 


Related News