ਬੰਗਾਲ ਵਾਰੀਅਰਸ ਨੇ ਯੂ.ਪੀ. ਯੋਧਾ ਵਿਰੁੱਧ 40-40 ਨਾਲ ਡਰਾਅ ਖੇਡਿਆ
Sunday, Oct 21, 2018 - 09:01 AM (IST)

ਪੁਣੇ— ਬੰਗਾਲ ਵਾਰੀਅਰਸ ਨੇ ਸ਼ਨੀਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਯੂ.ਪੀ. ਯੋਧਾ ਵਿਰੁੱਧ 40-40 ਨਾਲ ਡਰਾਅ ਖੇਡਿਆ। ਇਸ ਤਰ੍ਹਾਂ ਬੰਗਾਲ ਨੇ ਨਹੀਂ ਹਾਰਨ ਦੀ ਲੈਅ ਜਾਰੀ ਰੱਖੀ।
ਮਨਿੰਦਰ ਸਿੰਘ ਨੇ ਬੰਗਾਲ ਲਈ 16 ਅੰਕ ਜੁਟਾਏ ਅਤੇ ਉਨ੍ਹਾਂ ਨੂੰ ਸੁਰਜੀਤ ਸਿੰਘ ਦਾ ਪੂਰਾ ਸਾਥ ਮਿਲਿਆ ਜਿਨ੍ਹਾਂ ਨੇ 6 ਟੈਕਲ ਅੰਕ ਜੁਟਾਏ। ਪ੍ਰਸ਼ਾਂਤ ਕੁਮਾਰ ਰਾਏ ਨੇ ਯੂ.ਪੀ. ਯੋਧਾ ਲਈ 13 ਅੰਕ ਜੁਟਾਏ ਜਦਕਿ ਰਿਸ਼ਾਂਕ ਦੇਵਾਦਿਗਾ ਨੇ ਨੌ ਰੇਡ ਅੰਕ ਜੁਟਾਏ। 'ਇੰਟਰ ਜ਼ੋਨ ਚੈਲੰਜਰ ਵੀਕ' ਐਤਵਾਰ ਤੋਂ ਸ਼ੁਰੂ ਹੋਵੇਗਾ ਜਿਸ 'ਚ ਬੰਗਾਲ ਵਾਰੀਅਰਸ ਦਾ ਸਾਹਮਣਾ ਦਬੰਗ ਦਿੱਲੀ ਨਾਲ ਹੋਵੇਗਾ ਜਦਕਿ ਬੈਂਗਲੁਰੂ ਬੁਲਸ ਦਾ ਮੁਕਾਬਲਾ ਪੁਣੇਰੀ ਪਲਟਨ ਨਾਲ ਹੋਵੇਗਾ।