ਪ੍ਰੋ ਕਬੱਡੀ ਲੀਗ 2018 : ਯੂ ਮੁੰਬਾ ਨੇ ਦਿੱਲੀ ਨੂੰ ਹਰਾਇਆ

Sunday, Dec 02, 2018 - 09:39 AM (IST)

ਨਵੀਂ ਦਿੱਲੀ— ਪ੍ਰੋ ਕਬੱਡੀ ਲੀਗ ਦੇ ਛੇਵੇਂ ਸੀਜ਼ਨ 'ਚ ਸ਼ਨੀਵਾਰ ਨੂੰ ਦਬੰਗ ਦਿੱਲੀ ਨੂੰ ਆਪਣੇ ਘਰ 'ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਯੂ ਮੁੰਬਾ ਨੇ ਦਿੱਲੀ ਨੂੰ 41-34 ਨਾਲ ਹਰਾਇਆ। ਪਹਿਲੇ ਹਾਫ 'ਚ 9 ਅੰਕਾਂ ਦਾ ਵਾਧਾ ਹਾਸਲ ਹੋਣ ਦੇ ਬਾਵਜੂਦ ਦਿੱਲੀ ਅੰਤ ਤੱਕ ਮੁਕਾਬਲਾ ਹਾਰ ਗਈ। ਦਿੱਲੀ ਦੂਜੇ ਹਾਫ 'ਚ 22-13 ਦੇ ਸਕੋਰ ਦੇ ਨਾਲ ਉਤਰੀ ਸੀ। ਮੁੰਬਈ ਨੇ ਦੂਜੇ ਹਾਫ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਲਗਾਤਾਰ ਚਾਰ ਅੰਕ ਲੈ ਕੇ ਸਕੋਰ 17-22 ਕਰ ਲਿਆ।
PunjabKesari
ਦੂਜੇ ਹਾਫ 'ਚ ਮੁੰਬਈ ਨੇ ਆਪਣੇ ਸ਼ਾਨਦਾਰ ਖੇਡ ਨਾਲ ਚੰਗੀ ਵਾਪਸੀ ਕਰਕੇ ਦਿੱਲੀ ਨੂੰ ਪਿੱਛੇ ਕਰ ਦਿੱਤਾ ਸੀ। ਇਸ ਦੇ ਬਾਵਜੂਦ ਦਿੱਲੀ ਨੇ ਹਾਰ ਨਹੀਂ ਮੰਨੀ ਅਤੇ ਅੰਤ ਤਕ ਸੰਘਰਸ਼ ਕਰਦੀ ਰਹੀ। ਤਿੰਨ ਮਿੰਟ 'ਚ ਦੋਹਾਂ ਟੀਮਾਂ ਵਿਚਾਲੇ ਪੰਜ ਅੰਕਾਂ ਦਾ ਫਰਕ ਸੀ ਜਿਸ ਨੂੰ ਦਿੱਲੀ ਕਾਫੀ ਹੱਦ ਤਕ ਘਟ ਕਰਨ 'ਚ ਸਫਲ ਰਹੀ। 31ਵੇਂ ਮਿੰਟ 'ਚ ਸਿਧਾਰਥ ਦੀ ਸਫਲ ਰੇਡ ਦੇ ਦਮ 'ਤੇ ਮੁੰਬਈ ਨੇ ਦਿੱਲੀ ਨੂੰ 27-27 ਦੀ ਬਰਾਬਰੀ 'ਤੇ ਲਿਆ ਦਿੱਤਾ। ਸਿਧਾਰਥ ਦੇਸਾਈ ਦੀ ਸੁਪਰ ਰੇਡ ਨੇ ਦਿੱਲੀ ਦੇ ਹੱਥੋਂ ਜਿੱਤ ਖੋਹ ਲਈ। ਸਿਧਾਰਥ ਨੇ ਸੁਪਰ ਰੇਡ 'ਚ ਚਾਰ ਅੰਕ ਜੁਟਾਏ ਅਤੇ ਅੰਕਾਂ ਦੇ ਫਰਕ ਨੂੰ ਵਧਾ ਕੇ 7 ਕਰ ਦਿੱਤਾ। ਇਸ ਦੇ ਬਾਅਦ ਦਿੱਲੀ ਵਾਪਸੀ ਦੀ ਸਥਿਤੀ 'ਚ ਨਹੀਂ ਰਹੀ ਅਤੇ ਮੈਚ ਹਾਰ ਗਈ।  


Tarsem Singh

Content Editor

Related News