ਯੂ-ਮੂੰਬਾ ਨੇ ਪੁਣੇਰੀ ਪਲਟਨ ਨੂੰ, ਜੈਪੁਰ ਪਿੰਕ ਪੈਂਥਰਸ ਨੇ ਬੰਗਾਲ ਵਾਰੀਅਰਸ ਨੂੰ ਹਰਾਇਆ
Sunday, Jul 28, 2019 - 09:28 AM (IST)

ਮੁੰਬਈ— ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਮੈਚ 'ਚ ਸ਼ਨੀਵਾਰ ਨੂੰ ਪੁਣੇਰੀ ਪਲਟਨ ਨੂੰ 33-23 ਨਾਲ ਹਰਾਇਆ। ਮਹਾਰਾਸ਼ਟਰ ਡਰਬੀ ਕਹੇ ਜਾ ਰਹੇ ਮੁੰਬਈ ਦੇ ਅਭਿਸ਼ੇਕ ਸਿੰਘ ਨੇ ਪੰਜ ਅੰਕ ਬਣਾਏ ਜਦਕਿ ਰੋਹਿਤ ਬਾਲੀਆਂ, ਸੁਰਿੰਦਰ ਸਿੰਘ, ਸੰਦੀਪ ਨਰਵਾਲ ਅਤੇ ਕਪਤਾਨ ਫਜ਼ਲ ਅਤ੍ਰਾਚਲੀ ਨੇ ਚਾਰ-ਚਾਰ ਅੰਕ ਹਾਸਲ ਕੀਤੇ। ਮੁੰਬਈ ਪੜਾਅ ਦੇ ਪਹਿਲੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਹਾਰਾਸ਼ਟਰ ਦੇ ਖੇਡ ਮੰਤਰੀ ਆਸ਼ੀਸ਼ ਸ਼ੇਲਾਰ ਸਟੇਡੀਅਮ 'ਚ ਮੌਜੂਦ ਸਨ। ਦੂਜੇ ਮੈਚ 'ਚ ਜੈਪੁਰ ਪਿੰਕ ਪੈਂਥਰਸ ਨੇ ਬੰਗਾਲ ਵਾਰੀਅਰਸ ਨੂੰ 27-25 ਨਾਲ ਹਰਾਇਆ।