ਪ੍ਰੋ ਕਬੱਡੀ ਲੀਗ : ਯੂ ਮੁੱਬਾ ਨੇ ਪਟਨਾ ਪਾਇਰੇਟਰਸ ਨੂੰ 51-41 ਨਾਲ ਹਰਾਇਆ

09/09/2017 10:23:25 PM

ਸੋਨੀਪਤ— ਕਾਸ਼ਿਲਿੰਗ ਅਦਾਕੇ 15 ਅਤੇ ਸ਼੍ਰੀਕਾਂਤ ਜਾਧਵ 13 ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੂ ਮੁੱਬਾ ਨੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਸ਼ਨੀਵਾਰ ਨੂੰ ਪਟਨਾ ਪਾਇਰੇਟਰਸ ਨੂੰ 51-41 ਨਾਲ ਹਰਾ ਦਿੱਤਾ। ਇੱਥੇ ਮੋਤੀਲਾਲ ਸਕੂਲ ਆਫ ਸਪੋਰਟਸ ਰਾਈ 'ਚ ਇਸ ਹੋਏ ਮੁਕਾਬਲੇ 'ਚ ਮੁੱਬਾ ਦੀ ਟੀਮ ਪਹਿਲੇ ਹਾਫ 'ਚ 24-14 ਨਾਲ ਅੱਗੇ ਸੀ ਪਰ ਫਿਰ ਦੂਸਰੇ ਹਾਫ 'ਚ ਵੀ ਅਜਾਕੇ ਨੇ 15, ਸ਼੍ਰੀਕਾਂਤ ਜਾਧਵ ਨੇ 13, ਦਰਸ਼ਨ ਨੇ 8 ਅਤੇ ਸੁਰਿੰਦਰ ਸਿੰਘ ਨੇ 4 ਅੰਕ ਹਾਸਲ ਕੀਤੇ। ਪਟਨਾ ਦੇ ਲਈ ਪ੍ਰਦੀਪ ਨਰਵਾਲ ਨੇ 21 ਅਤੇ ਸੋਨੂੰ ਗੋਇਲ ਨੇ 9 ਅੰਕ ਹਾਸਲ ਕੀਤੇ। ਮੁੱਬਾ ਦੀ 13 ਮੈਚਾਂ 'ਚ ਇਹ 7ਵੀਂ ਜਿੱਤ ਹੈ ਅਤੇ ਉਹ 39 ਅੰਕਾਂ ਦੇ ਨਾਲ ਗਰੁੱਪ 'ਏ' 'ਚ ਦੂਸਰੇ ਨੰਬਰ 'ਤੇ ਹੈ ਜਦਕਿ ਪਟਨਾ ਦੀ 11 ਮੈਚਾਂ ਇਹ ਤੀਸਰੀ ਹਾਰ ਹੈ ਅਤੇ ਉਹ 36 ਅੰਕਾਂ ਦੇ ਨਾਲ ਗਰੁੱਪ 'ਬੀ' 'ਚ ਦੂਸਰੇ ਸਥਾਨ 'ਤੇ ਹੈ।


Related News