ਪ੍ਰੋ ਕਬੱਡੀ ਲੀਗ : ਜੈਪੁਰ ਨੂੰ ਹਰਾ ਕੇ ਯੂ ਮੁੰਬਾ ਚੋਟੀ ''ਤੇ

11/10/2018 2:02:32 AM

ਮੁੰਬਈ— ਅਭਿਸ਼ੇਕ ਸਿੰਘ (12) ਤੇ ਦਰਸ਼ਨ ਕਾਦਿਯਾਨ (10) ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਆਪਣੇ ਘਰੇਲੂ ਮੈਦਾਨ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ ਮੁਕਾਬਲੇ 'ਚ ਸ਼ੁੱਕਰਵਾਰ 48-24 ਦੇ ਵੱਡੇ ਫਰਕ ਨਾਲ ਹਰਾ ਕੇ ਗਰੁੱਪ 'ਏ' 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਯੂ ਮੁੰਬਾ ਟੀਮ ਦੀ 9 ਮੈਚਾਂ 'ਚ ਇਹ 7ਵੀਂ ਜਿੱਤ ਹੈ ਤੇ ਹੁਣ ਉਸਦੇ 39 ਅੰਕ ਹੋ ਗਏ ਹਨ। ਯੂ ਮੁੰਬਾ ਨੇ ਪੁਣੇਰੀ ਪਲਟਨ (37) ਨੂੰ ਦੂਜੇ ਸਥਾਨ 'ਤੇ ਛੱਡ ਦਿੱਤਾ। ਦੂਜੇ ਪਾਸੇ ਜੈਪੁਰ ਟੀਮ ਨੂੰ 8 ਅੰਕਾਂ 'ਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਤੋਂ ਬਾਅਦ ਉਹ 12 ਅੰਕਾਂ ਦੇ ਨਾਲ ਗਰੁੱਪ 'ਚ ਆਖਰੀ ਸਥਾਨ 'ਤੇ ਪਹੁੰਚ ਗਈ ਹੈ।
 


Related News