ਪ੍ਰੋ ਕਬੱਡੀ ਲੀਗ : ਤੇਲੁਗੂ ਨੇ ਪਟਨਾ ਨੂੰ 41-36 ਨਾਲ ਹਰਾਇਆ

Friday, Dec 14, 2018 - 12:09 AM (IST)

ਪ੍ਰੋ ਕਬੱਡੀ ਲੀਗ : ਤੇਲੁਗੂ ਨੇ ਪਟਨਾ ਨੂੰ 41-36 ਨਾਲ ਹਰਾਇਆ

ਨਵੀਂ ਦਿੱਲੀ— ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਵੀਰਵਾਰ ਨੂੰ ਇੱਥੇ ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੂੰ 41-36 ਨਾਲ ਹਰਾਇਆ। ਪ੍ਰੋ ਕਬੱਡੀ 'ਚ 800 ਰੇਡ ਅੰਕ ਹਾਸਲ ਕਰਨ ਵਾਲੇ ਦੂਜੇ ਖਿਡਾਰੀ ਬਣੇ ਰਾਹੁਲ ਚੌਧਰੀ ਨੇ ਟਾਈਟਨਸ ਵਲੋਂ 13 ਅੰਕ ਹਾਸਲ ਕੀਤੇ। ਨਿਲੇਸ਼ ਸਾਲੁੰਕੇ ਨੇ ਚੌਧਰੀ ਦਾ ਵਧੀਆ ਸਾਥ ਦਿੰਦੇ ਹੋਏ 9 ਅੰਕ ਬਣਾਏ। ਪ੍ਰਦੀਪ ਨਾਰਵਾਲ ਪਹਿਲੇ ਹਾਫ 'ਚ ਹੋਲੀ ਸ਼ੁਰੂਆਤ ਦੇ ਬਾਵਜੂਦ ਪਟਨਾ ਵਲੋਂ ਜ਼ਿਆਦਾ 12 ਅੰਕ ਬਣਾਉਣ 'ਚ ਸਫਲ ਰਹੇ। ਦੋਵੇਂ ਟੀਮਾਂ ਪਲੇ ਆਫ ਦੀ ਦੌੜ 'ਚ ਬਣੀਆਂ ਹੋਈਆਂ ਹਨ।

PunjabKesari


Related News