ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਗੁਜਰਾਤ ਨੂੰ ਰੋਮਾਂਚਕ ਮੁਕਾਬਲੇ ''ਚ ਹਰਾਇਆ

Monday, Sep 30, 2019 - 12:55 AM (IST)

ਪੰਚਕੂਲਾ— ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਐਤਵਾਰ ਨੂੰ ਇੱਥੇ ਗੁਜਰਾਤ ਨੂੰ 38-37 ਨਾਲ ਹਰਾਇਆ। ਹਰਿਆਣਾ ਦੀ ਜਿੱਤ ਦੇ ਨਾਇਕ ਵਿਕਾਸ ਕੰਡੋਲਾ ਰਹੇ ਜਿਸ ਨੇ 10 ਅੰਕ ਬਣਾਏ ਜਦਕਿ ਪ੍ਰਸ਼ਾਂਤ ਕੁਮਾਰ ਰਾਏ ਨੇ 9 ਅੰਕ ਦਾ ਯੋਗਦਾਨ ਦਿੱਤਾ। ਗੁਜਰਾਤ ਦੇ ਲਈ ਰੋਹਿਤ ਗੁਲੀਆ ਨੇ 11 ਤੇ ਸੋਨੂੰ ਨੇ 8 ਅੰਕ ਬਣਾਏ। ਮੈਚ ਦੇ ਆਖਰੀ ਮਿੰਟ 'ਚ ਦੋਵੇਂ ਟੀਮਾਂ ਦੀ ਬਰਾਬਰੀ 'ਤੇ ਸੀ ਪਰ ਮੈਚ ਦੀ ਆਖਰੀ ਰੇਡ 'ਚ ਰੋਹਿਤ ਨੇ ਟੈਕਲ ਕਰ ਹਰਿਆਣਾ ਨੂੰ ਜਿੱਤ ਹਾਸਲ ਕਰਵਾਈ।

PunjabKesari


Gurdeep Singh

Content Editor

Related News