ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਦਬੰਗ ਦਿੱਲੀ ਨੂੰ 45-38 ਨਾਲ ਹਰਾਇਆ

11/04/2018 11:07:26 PM

ਨਵੀਂ ਦਿੱਲੀ— ਗੁਜਰਾਤ ਫਾਰਚਿਊਨ ਜਾਇੰਟਸ ਨੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਇੱਥੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ 'ਚ ਦਬੰਗ ਦਿੱਲੀ ਨੂੰ 45-38 ਨਾਲ ਹਰਾ ਦਿੱਤਾ। ਚੰਦਰਨ ਰੰਜੀਤ ਤੇ ਨਵੀਨ ਕੁਮਾਰ ਨੇ ਮੈਚ 'ਚ 11 ਤੇ 8 ਰੇਡ ਅੰਕ ਹਾਸਲ ਕਰ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਰਵਿੰਦਰ ਪਹਿਲ ਤੇ ਕਪਤਾਨ ਜੋਗਿੰਦਰ ਨਰਵਾਲ ਦੀ ਅਨੁਭਵੀ ਜੋੜੀ ਫਾਇਦਾ ਨਹੀਂ ਦਿਵਾ ਸਕੀ ਜਿਨ੍ਹਾਂ ਨੇ ਮਿਲ ਕੇ 3 ਟੈਕਲ ਅੰਕ ਹਾਸਲ ਕੀਤੇ।


Related News