ਪ੍ਰੋ ਕਬੱਡੀ ਲਈ 29 ਪ੍ਰਮੁੱਖ ਖਿਡਾਰੀ ਨਵੇਂ ਸੈਸ਼ਨ ਲਈ ਰਿਟੇਨ

03/25/2019 5:04:22 PM

ਮੁੰਬਈ— ਪ੍ਰੋ ਕਬੱਡੀ ਲੀਗ ਦੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸਤਵੇਂ ਸੈਸ਼ਨ ਲਈ ਫ੍ਰੈਂਚਾਈਜ਼ੀ ਟੀਮਾਂ ਨੇ ਪ੍ਰਮੁੱਖ ਖਿਡਾਰੀਆਂ ਨੂੰ ਰਿਟੇਨ ਕੀਤਾ ਹਾ। ਇਨ੍ਹਾਂ ਪ੍ਰਮੁੱਖ ਖਿਡਾਰੀਆਂ ਦੀ ਗਿਣਤੀ ਪਿਛਲੇ ਸੀਜ਼ਨ 'ਚ 21 ਸੀ, ਜਿਸ ਨੂੰ ਆਉਣ ਵਾਲੇ ਸੀਜ਼ਨ ਲਈ ਵਧਾਇਆ ਗਿਆ ਹੈ। ਰਿਟੇਨ ਨਹੀਂ ਕੀਤੇ ਗਏ ਖਿਡਾਰੀ 8-9 ਅਪ੍ਰੈਲ ਨੂੰ ਆਯੋਜਿਤ ਨੀਲਾਮੀ ਪ੍ਰਕਿਰਿਆ 'ਚ ਹਿੱਸਾ ਲੈਣਗੇ। ਟੀਮਾਂ ਦੀ ਨਿਰੰਤਰਤਾ ਅਤੇ ਸਥਿਰਤਾ ਬਣਾਏ ਰੱਖਣ ਦੇ ਉਦੇਸ਼ ਨਾਲ ਪਲੇਅਰ ਰਿਟੇਂਸ਼ਨ ਪਾਲਿਸੀ ਨੂੰ ਹੋਰ ਵੀ ਮਜ਼ਬੂਤ ਬਣਾਇਆ ਗਿਆ ਹੈ। ਪ੍ਰਮੁੱਖ ਖਿਡਾਰੀ ਰਿਟੈਂਸ਼ਨ ਕੈਪ ਨੂੰ ਵੀ ਵੱਧ ਤੋਂ ਵੱਧ 4 ਦੇ ਅੰਕੜੇ ਤੋਂ ਵਧਾ ਕੇ ਜ਼ਿਆਦਾ ਤੋਂ ਜ਼ਿਆਦਾ 6 ਕਰ ਦਿੱਤਾ ਗਿਆ ਹੈ। ਫ੍ਰੈਂਚਾਈਜ਼ੀ ਏ, ਬੀ ਜਾਂ ਸੀ 'ਚੋਂ ਕਿਸੇ ਵੀ ਕੈਟੇਗਰੀ ਤੋਂ 6 ਪ੍ਰਮੁੱਖ ਖਿਡਾਰੀਆਂ ਨੂੰ ਆਪਣੀ ਟੀਮ 'ਚ ਬਰਕਰਾਰ ਰਖ ਸਕਦੇ ਹਨ ਜਿਸ 'ਚ ਕੈਟੇਗਰੀ ਏ ਅਤੇ ਬੀ 'ਚੋਂ ਵਧ ਤੋਂ ਵਧ 2-2 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। 
PunjabKesari
ਨਿਰੰਤਰਤਾ ਬਣਾਏ ਰੱਖਣ ਦੇ ਉਦੇਸ਼ ਨਾਲ ਲੀਗ ਨੇ ਇਕ ਨਵੀਂ ਕੈਟੇਗਰੀ ਵੀ ਪੇਸ਼ ਕੀਤੀ ਹੈ ਜਿਸ 'ਚ ਇਕ ਫ੍ਰੈਂਚਾਈਜ਼ੀ ਨਵੇਂ ਨੌਜਵਾਨ ਖਿਡਾਰੀ ਨੂੰ ਬਰਕਰਾਰ ਰਖ ਸਕਦੀ ਹੈ, ਜੇਕਰ 'ਰਿਟੇਂਡ ਯੰਗ ਪਲੇਅਰਜ਼' ਕੈਟੇਗਰੀ 'ਚ ਉਸ ਦਾ 2 ਸਾਲ ਦਾ ਕਰਾਰ ਪੂਰਾ ਹੋ ਚੁੱਕਿਆ ਹੈ। ਫ੍ਰੈਂਚਾਈਜ਼ੀ 6 ਨਵੇਂ ਨੌਜਵਾਨ ਖਿਡਾਰੀਆਂ ਦੇ ਮੌਜੂਦਾ ਕੈਪ ਤੋਂ ਇਲਾਵਾ ਇਨ੍ਹਾਂ ਰਿਟੇਂਡ ਯੰਗ ਪਲੇਅਰਜ਼ ਨੂੰ ਆਪਣੇ ਨਾਲ ਜੋੜੇ ਰੱਖ ਸਕਦੀ ਹੈ। ਰਿਟੇਂਡ ਯੰਗ ਪਲੇਅਰਜ਼ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਟੀਮ ਤਮਿਲ ਥਲਾਈਵਾਸ ਨੇ ਅਜੇ ਠਾਕੁਰ ਨੂੰ ਲਗਾਤਾਰ ਦੂਜੀ ਵਾਰ ਆਪਣੇ ਨਾਲ ਬਰਕਰਾਰ ਰਖਿਆ ਹੈ, ਨਾਲ ਹੀ ਮਨਜੀਤ ਚਿੱਲਰ ਵੀ ਇਸੇ ਟੀਮ ਦੇ ਨਾਲ ਜੁੜੇ ਹੋਏ ਹਨ। ਤਜਰਬੇਕਾਰ ਖਿਡਾਰੀ ਜਿਵੇਂ ਰੋਹਿਤ ਕੁਮਾਰ (ਬੈਂਗਲੁਰੂ ਬੁਲਸ), ਫੈਜ਼ਲ ਅੱਤਰਚਲੀ (ਯੂ ਮੰਬਾ), ਪ੍ਰਦੀਪ ਨਰਵਾਲ (ਪਟਨਾ ਪਾਈਰੇਟਸ), ਦੀਪਕ ਹੁੱਡਾ (ਜੈਪੁਰ ਪਿੰਕ ਪੈਂਥਰਸ), ਜੋਗਿੰਦਰ ਨਰਵਾਲ (ਦਬੰਗ ਦਿੱਲੀ) ਅਤੇ ਮਹਿੰਦਰ ਸਿੰਘ (ਬੰਗਾਲ ਵਾਰੀਅਰਜ਼) ਆਪਣੀਆਂ-ਆਪਣੀਆਂ ਟੀਮਾਂ ਦੇ ਨਾਲ ਹੀ ਬਣੇ ਹੋਏ ਹਨ। ਜਦਕਿ ਖਿਡਾਰੀ ਜਿਵੇਂ ਪਵਨ ਸਹਿਰਾਵਤ (ਬੈਂਗਲੁਰੂ ਬੁਲਸ), ਵਿਕਾਸ ਖੰਡੋਲਾ (ਹਰਿਆਣਾ ਸਟੀਲਰਜ਼), ਸਚਿਨ (ਗੁਜਰਾਤ ਫਾਰਚੂਨ ਜਾਇੰਟਸ), ਸੰਦੀਪ ਢੁਲ (ਜੈਪੁਰ ਪਿੰਕ ਪੈਂਥਰਸ) ਸਾਰਿਆਂ ਨੇ ਆਪਣਾ ਲੋਹਾ ਮਨਵਾਇਆ ਹੈ ਅਤੇ ਉਹ ਆਪਣੀ ਟੀਮਾਂ ਨਾਲ ਹੀ ਜੁੜੇ ਹੋਏ ਹਨ।


Tarsem Singh

Content Editor

Related News