ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਪੁਣੇਰੀ ਪਲਟਨ ''ਤੇ ਆਸਾਨ ਜਿੱਤ

11/29/2018 10:42:32 PM

ਪੁਣੇ— ਗੁਜਰਾਤ ਫਾਰਚਿਊਨ ਜਾਇੰਟਸ ਨੇ ਇੱਥੇ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਪਣੇਰੀ ਪਲਟਨ ਨੂੰ 35-20 ਨਾਲ ਹਰਾ ਦਿੱਤਾ। ਸਚਿਨ ਨੇ 7 ਅੰਕ ਤੇ ਪ੍ਰਪੰਜਨ ਦੇ 5 ਅੰਕਾਂ ਨੂੰ ਮਿਲਾ ਕੇ 12 ਰੇਡ ਅੰਕ ਬਣਾਏ ਜਦਕਿ ਗੁਜਰਾਤ ਦੇ ਡਿਫੇਂਸ ਨੇ 14 ਟੈਕਲ ਅੰਕ ਹਾਸਲ ਕਰ ਪੁਣੇ ਦੇ ਰੇਡਰ ਨੂੰ ਰੋਕ ਰੱਖਿਆ। ਗੁਜਰਾਤ ਦੀ ਟੀਮ ਤਾਲਿਕਾ 'ਚ ਗਰੁੱਪ 'ਏ' 'ਚ 15 ਮੈਚਾਂ 'ਚ 63 ਅੰਕਾਂ ਦੇ ਨਾਲ ਚੋਟੀ 'ਤੇ ਹੈ ਜਦਕਿ ਪੁਣੇਰੀ ਪਲਟਨ 18 ਮੈਚਾਂ 'ਚ 47 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ।
 


Related News