ਪ੍ਰੋ ਕਬੱਡੀ ਲੀਗ : ਦਿੱਲੀ ਨੇ UP ਯੋਧਾ ਨੂੰ 36-27 ਨਾਲ ਹਰਾਇਆ
Monday, Aug 26, 2019 - 01:47 AM (IST)

ਨਵੀਂ ਦਿੱਲੀ— ਨਵੀਨ ਕੁਮਾਰ ਦੇ ਸ਼ਾਨਦਾਰ ਖੇਡ ਨਾਲ ਦਬੰਗ ਦਿੱਲੀ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ 'ਚ ਯੂ. ਪੀ. ਯੋਧਾ ਨੂੰ 36-27 ਨਾਲ ਹਰਾਇਆ। ਇਸ 19 ਸਾਲਾ ਰੇਡਰ ਨੇ ਇਸ ਸੈਸ਼ਨ 'ਚ ਲਗਾਤਾਰ 7ਵੀਂ ਵਾਰ ਸੁਪਰ 10 ਦਾ ਸਕੋਰ ਬਣਾਇਆ। ਉਨ੍ਹਾਂ ਨੇ ਕੁਲ 16 ਅੰਕ ਬਣਾਏ। ਇਸ ਦੇ ਨਾਲ ਦਿੱਲੀ ਨੇ ਮਹੱਤਵਪੂਰਨ ਜਿੱਤ ਦਰਜ ਕੀਤੀ ਤੇ ਘਰੇਲੂ ਮੈਦਾਨ 'ਤੇ 100 ਫੀਸਦੀ ਜਿੱਤ ਦਾ ਰਿਕਾਰਡ ਵੀ ਬਰਕਰਾਰ ਰੱਖਿਆ। ਇਸ ਜਿੱਤ ਦੇ ਨਾਲ ਦਿੱਲੀ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ।